ਮੈਲਬਰਨ : NSW ਵਿੱਚ ਛੁੱਟੀਆਂ ਦੇ ਮੌਸਮ ਦੀ ਭਿਆਨਕ ਸ਼ੁਰੂਆਤ ਹੋਈ ਹੈ। ਬੀਤੇ ਸਿਰਫ 48 ਘੰਟਿਆਂ ਦੌਰਾਨ ਸਟੇਟ ਦੀਆਂ ਸੜਕਾਂ ’ਤੇ 7 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਮੌਤਾਂ ਨਾਲ NSW ਦੀਆਂ ਸੜਕਾਂ ’ਤੇ ਇਸ ਸਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 328 ਹੋ ਗਈ ਹੈ, ਜੋ ਪਿਛਲੇ ਸਾਲ ਇਸ ਸਮੇਂ 324 ਸੀ। ਇਹ ਮੌਤਾਂ Grenfell, Tomingley, Wee Waa, ਅਤੇ Armidale ਸਮੇਤ ਸਟੇਟ ਭਰ ਵਿੱਚ ਵੱਖ-ਵੱਖ ਥਾਵਾਂ ’ਤੇ ਹੋਈਆਂ।
ਮੌਤਾਂ ਵਿੱਚ ਵਾਧਾ NSW ਲਈ ਵਿਲੱਖਣ ਨਹੀਂ ਹੈ, ਜ਼ਿਆਦਾਤਰ ਆਸਟ੍ਰੇਲੀਆਈ ਸਟੇਟਾਂ ਵਿੱਚ ਸੜਕ ਨਾਲ ਸਬੰਧਤ ਹਾਦਸਿਆਂ ’ਚ ਮੌਤਾਂ ਦੀ ਗਿਣਤੀ ’ਚ ਵਾਧਾ ਦਰਜ ਕੀਤਾ ਗਿਆ ਹੈ। ਕੁਈਨਜ਼ਲੈਂਡ, ਵੈਟਰਨ ਆਸਟ੍ਰੇਲੀਆ, ਨੌਰਦਰਨ ਟੈਰੀਟਰੀ ਅਤੇ ACT ਵਿੱਚ ਵੀ ਸੜਕੀ ਹਾਦਸਿਆਂ ’ਚ ਮੌਤਾਂ ਵਿੱਚ ਵਾਧਾ ਹੋਇਆ ਹੈ, ਜਦੋਂ ਕਿ ਵਿਕਟੋਰੀਆ ਅਤੇ ਸਾਊਥ ਆਸਟ੍ਰੇਲੀਆ ਵਿੱਚ ਮਾਮੂਲੀ ਕਮੀ ਆਈ ਹੈ।