ਮੈਲਬਰਨ : ਸਿਡਨੀ ਦੇ ਸਾਊਥ-ਵੈਸਟ ਇਲਾਕੇ ’ਚ ਸਥਿਤ ਇੱਕ ਮਕਾਨ ’ਚ ਪੰਜ ਬੱਚਿਆਂ ਦੀ ਮਾਂ ਦਾ ਕਤਲ ਹੋ ਗਿਆ ਹੈ। ਪੁਲਿਸ ਨੇ ਕਿਹਾ ਕਿ ਮ੍ਰਿਤਕ Khouloud Hawatt (31) ਦੇ ਵੱਖ ਹੋ ਚੁੱਕੇ ਪਤੀ Talaat Hawatt (35) ’ਤੇ ਕਤਲ ਦੇ ਦੋਸ਼ ਲਗਾਏ ਜਾਣਗੇ, ਜਿਸ ਵਿਰੁਧ ਪਹਿਲਾਂ ਵੀ ਘਰੇਲੂ ਹਿੰਸਾ ਦੇ ਮਾਮਲੇ ਚਲ ਰਹੇ ਹਨ। Khouloud Hawatt ਦੇ ਫ਼ਿਕਰਮੰਦ ਪਰਿਵਾਰਕ ਮੈਂਬਰਾਂ ਨੇ 000 ’ਤੇ ਫ਼ੋਨ ਕਰ ਕੇ ਪੁਲਿਸ ਨੂੰ Belmore ਦੀ Knox Street ’ਚ ਸਥਿਤ Khouloud ਦੇ ਘਰ ’ਚ ਸੱਦਿਆ ਸੀ। ਪੁਲਿਸ 8 ਮਿੰਟਾਂ ਬਾਅਦ ਪੁੱਜੀ ਅਤੇ ਘਰ ਅੰਦਰ ਜਾ ਕੇ ਵੇਖਿਆ ਕਿ Khouloud ਦੀ ਖ਼ੂਨ ਨਾਲ ਲਥਪਥ ਲਾਸ਼ ਪਈ ਸੀ। ਪੁਲਿਸ ਨੇ 8:30 ਵਜੇ Talaat Hawatt ਨੂੰ ਗ੍ਰਿਫ਼ਤਾਰ ਕਰ ਲਿਆ। NSW Police ਦੀ Superintendent Sheridan Waldau ਨੇ ਕਿਹਾ, ‘‘ਘਰੇਲੂ ਮਾਮਲਿਆਂ ’ਚ ਕਿਸੇ ਦੀ ਜਿੱਤ ਨਹੀਂ ਹੁੰਦੀ। ਪੰਜ ਬੱਚੇ ਅਨਾਥ ਹੋ ਗਏ ਹਨ।’’
ਸਿਡਨੀ ’ਚ ਪੰਜ ਬੱਚਿਆਂ ਦੀ ਮਾਂ ਦਾ ਕਤਲ, ਪਤੀ ਗ੍ਰਿਫ਼ਤਾਰ
![ਸਿਡਨੀ](https://sea7australia.com.au/wp-content/uploads/2024/12/Sydney.jpg)