ਚਾਕਲੇਟ ਅਤੇ ਚਿਪਸ ਵਰਗੇ ਪ੍ਰੋਸੈਸਡ ਭੋਜਨਾਂ ਨਾਲ ਛੇਤੀ ਆ ਰਿਹੈ ਬੁਢੇਪਾ! ਜਾਣੋ ਕੀ ਕਹਿੰਦੀ ਹੈ ਨਵੀਂ ਰਿਸਰਚ

ਮੈਲਬਰਨ : ਮੋਨਾਸ਼ ਯੂਨੀਵਰਸਿਟੀ ਦੇ ਇੱਕ ਨਵੇਂ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਰੋਜ਼ਾਨਾ ਸਿਰਫ ਇੱਕ ਚਾਕਲੇਟ ਬਾਰ ਜਾਂ ਚਿਪਸ ਦੇ ਪੈਕੇਟ ਦਾ ਸੇਵਨ ਕਰਨ ਨਾਲ ਵਿਅਕਤੀ ਦੀ biological age (ਜੈਵਿਕ ਉਮਰ) ਕਈ ਮਹੀਨਿਆਂ ਤੱਕ ਵਧ ਸਕਦੀ ਹੈ।

ਖੋਜਕਰਤਾਵਾਂ ਨੇ 16,000 ਅਮਰੀਕੀ ਵਿਅਕਤੀਆਂ ਦੀ ਖੁਰਾਕ ਦਾ ਵਿਸ਼ਲੇਸ਼ਣ ਕੀਤਾ ਅਤੇ ਪਾਇਆ ਕਿ ਅਲਟਰਾ-ਪ੍ਰੋਸੈਸਡ ਭੋਜਨਾਂ, ਜਿਵੇਂ ਬਿਸਕੁਟ, ਕੋਲਡ ਡਰਿੰਕਸ, ਇੰਸਟੈਂਟ ਨੂਡਲਜ਼, ਚਾਕਲੇਟ, ਚਿਪਸ ਆਦਿ ਵਾਲੀ ਰੋਜ਼ਾਨਾ 2000-ਕੈਲੋਰੀ ਖੁਰਾਕ ਦਾ 10٪ ਹਿੱਸਾ ਵੀ ਕਿਸੇ ਵਿਅਕਤੀ ਦੀ biological clock ਨੂੰ 2.4 ਮਹੀਨਿਆਂ ਤੱਕ ਵਧਾ ਸਕਦਾ ਹੈ। ਮਾਹਰ ਪ੍ਰੋਸੈਸਡ ਭੋਜਨਾਂ ਜਾਂ ਜੰਕ ਫ਼ੂਡ ਤੋਂ ਮੁਕਤ ਖੁਰਾਕ ਦੀ ਸਿਫਾਰਸ਼ ਕਰਦੇ ਹਨ, ਪਰ ਇਹ ਵੀ ਪਾਇਆ ਕਿ ਆਮ ਤੌਰ ’ਤੇ ਸਿਹਤਮੰਦ ਖੁਰਾਕ ਅਲਟਰਾ-ਪ੍ਰੋਸੈਸਡ ਭੋਜਨਾਂ ਦੇ ਨਕਾਰਾਤਮਕ ਪ੍ਰਭਾਵ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦੀ ਹੈ।

ਮੋਨਾਸ਼ ਯੂਨੀਵਰਸਿਟੀ ਦੇ ਰਿਸਰਚਰ Dr Barbara Cardoso ਨੇ ਕਿਹਾ, ‘‘ਅਲਟਰਾ-ਪ੍ਰੋਸੈਸਡ ਭੋਜਨ ਦੀ 200 ਕੈਲੋਰੀ ਵਾਧੂ ਸ਼ਾਮਲ ਕਰਨ ਨਾਲ, ਜੋ ਕਿ ਚਿਕਨ ਬਾਈਟਸ ਜਾਂ ਇੱਕ ਛੋਟੀ ਚਾਕਲੇਟ ਬਾਰ ਦੀ ਲਗਭਗ 80 ਗ੍ਰਾਮ ਦੇ ਬਰਾਬਰ ਹੈ, ਬੁਢਾਪੇ ਦੀ ਪ੍ਰਕਿਰਿਆ ਨੂੰ ਕਾਲ-ਕ੍ਰਮ ਦੇ ਮੁਕਾਬਲੇ ਦੋ ਮਹੀਨਿਆਂ ਤੋਂ ਵੱਧ ਅੱਗੇ ਵਧਾ ਸਕਦਾ ਹੈ। biological clock ਨੂੰ ਇਸ ਹੱਦ ਤੱਕ ਵਧਾ ਕੇ, ਮੌਤ ਦਰ ਵੀ 2 ਪ੍ਰਤੀਸ਼ਤ ਤੱਕ ਵਧ ਸਕਦੀ ਹੈ।’’