ਮੈਲਬਰਨ : Great Southern Bank ਦੀ ਇੱਕ ਤਾਜ਼ਾ ਰਿਪੋਰਟ ਵਿੱਚ ਲੋਕਾਂ ਦੀ ਸੰਤੁਸ਼ਟੀ ਦੇ ਪੱਧਰ ਅਨੁਸਾਰ ਦੇਸ਼ ਦੇ ਸਟੇਟਾਂ ਦੀ ਰੈਂਕਿੰਗ ਜਾਰੀ ਕੀਤੀ ਗਈ ਹੈ। ਰਿਪੋਰਟ ਵਿੱਚ ਪਾਇਆ ਗਿਆ ਕਿ ਘਰ ਦਾ ਮਾਲਕ ਹੋਣਾ ਕਿਸੇ ਦੀ ਸੰਤੁਸ਼ਟੀ ਦਾ ਇੱਕ ਮੁੱਖ ਚਾਲਕ ਸੀ।
ਰਿਪੋਰਟ ਅਨੁਸਾਰ ਸਿਰਫ 35% ਵਿਕਟੋਰੀਅਨ ਆਪਣੇ ਰਹਿਣ-ਸਹਿਣ ਦੀਆਂ ਸਥਿਤੀਆਂ ਤੋਂ ਖੁਸ਼ ਸਨ, ਜੋ ਦੇਸ਼ ਵਿਚ ਸਭ ਤੋਂ ਘੱਟ ਸੀ। ਨਿਊ ਸਾਊਥ ਵੇਲਜ਼ ਦੇ ਵਸਨੀਕ ਦੂਜੇ ਸਭ ਤੋਂ ਨਾਖੁਸ਼ ਸਨ। NT ਦਾ ਸੰਤੁਸ਼ਟੀ ਦਾ ਪੱਧਰ ਵੀ ਸਿਰਫ 36% ਸੀ। ਵੈਸਟਰਨ ਆਸਟ੍ਰੇਲੀਆ ਦੇ 40% ਲੋਕ ਆਪਣੇ ਰਹਿਣ-ਸਹਿਣ ਦੀ ਸਥਿਤੀ ਤੋਂ ਖ਼ੁਸ਼ ਸਨ। ਤੀਜੇ ਸਥਾਨ ’ਤੇ ਸਾਊਥ ਆਸਟ੍ਰੇਲੀਆ ਰਿਹਾ ਜਿੱਥੇ ਰਹਿਣ ਵਾਲੇ 43 ਫੀਸਦੀ ਲੋਕ ਖ਼ੁਸ਼ ਹਨ। ਜਦਕਿ ਦੇਸ਼ ਦੀ ਰਾਜਧਾਨੀ ACT ਨੇ ਦੂਜੇ ਸਥਾਨ ’ਤੇ ਜਗ੍ਹਾ ਬਣਾਈ।।
ਪਹਿਲੇ ਨੰਬਰ ’ਤੇ ਤਸਮਾਨੀਆ ਰਿਹਾ, ਜੋ 50 ਪ੍ਰਤੀਸ਼ਤ ਤੋਂ ਵੱਧ ਦੀ ਸੰਤੁਸ਼ਟੀ ਰੇਟਿੰਗ ਵਾਲਾ ਇਕਲੌਤਾ ਸਟੇਟ ਰਿਹਾ। Great Southern Bank ਦੀ ਮੁੱਖ ਕਸਟਮਰ ਅਫ਼ਸਰ Megan Keleher ਨੇ ਕਿਹਾ, ‘‘ਸਪੱਸ਼ਟ ਤੌਰ ’ਤੇ, ਇਹ ਨਾ ਸਿਰਫ ਇਕ ਸੁੰਦਰ ਸਟੇਟ ਹੈ, ਬਲਕਿ ਰਹਿਣ ਲਈ ਇਕ ਵਧੀਆ ਜਗ੍ਹਾ ਵੀ ਹੈ।’’