ਮੈਲਬਰਨ : ਆਸਟ੍ਰੇਲੀਆ ਵਿੱਚ ਗੁਰਦੁਆਰਾ ਸਿੰਘ ਸਭਾ ਬ੍ਰਿਸਬੇਨ (ਟੈਗਮ) ਵੱਲੋਂ ਚਲਾਏ ਜਾਂਦੇ ਗੁਰਮੁਖੀ ਸਕੂਲ ਦਾ ਸਲਾਨਾ ਇਨਾਮ ਸਮਾਗਮ ਐਤਵਾਰ 8 ਦਸੰਬਰ 2024 ਨੂੰ 10 ਤੋਂ 12 ਤੱਕ ਕਰਵਾਇਆ ਜਾ ਰਿਹਾ ਹੈI ਇਹ ਜਾਣਕਾਰੀ ਦਿੰਦੇ ਹੋਏ ਸੁਰਜੀਤ ਸਿੰਘ ਬਾਜਾਖਾਨਾ ਨੇ ਦੱਸਿਆ ਕਿ ਇਸ ਸਕੂਲ ਵਿਚ ਇਸ ਸਾਲ 225 ਬੱਚਿਆਂ ਨੇ ਦਾਖਲਾ ਲਿਆ ਹੈ ਤੇ ਇਹ ਸਕੂਲ ਹਰ ਐਤਵਾਰ 8 ਵਜੇ ਤੋਂ 2 ਵਜੇ ਤੱਕ ਬੱਚਿਆਂ ਨੂੰ ਹਰਮੋਨੀਅਮ, ਕੋਡਿੰਗ, ਤਬਲਾ, ਗੁਰਮਤਿ ਕਲਾਸ ਤਹਿਤ ਪਹਿਲੀ ਜਮਾਤ ਤੋਂ ਛੇਵੀ ਜਮਾਤ ਤੱਕ ਦੀਆਂ ਸੇਵਾਵਾਂ ਪ੍ਰਦਾਨ ਕਰਦਾ ਹੈI ਅਗਲੇ ਸਾਲ ਸੱਤਵੀਂ ਕਲਾਸ ਦੇ ਦਾਖਲਾ ਫਾਰਮ ਵੀ ਲਏ ਜਾਣਗੇI ਇਸ ਸਕੂਲ ਦਾ ਸਿਲੇਬਸ ਵੀ ਆਸਟ੍ਰੇਲੀਅਨ ਅਤੇ ਕੁਈਨਜ਼ਲੈਂਡ ਸਿਲੇਬਸ ਦੀਆਂ ਹਦਾਇਤਾਂ ਅਨੁਸਾਰ ਹੈI ਸਮਾਗਮ ਵਿਚ ਹਰ ਕਲਾਸ ਵਿੱਚੋਂ ਪਹਿਲੇ ਤਿੰਨ ਨੰਬਰ ’ਤੇ ਆਉਣ ਵਾਲੇ ਬੱਚਿਆਂ ਦਾ ਸਨਮਾਨ ਕੀਤਾ ਜਾਵੇਗਾ ਤੇ ਨਾਲ ਹੀ ਸਮੂਹ ਸਕੂਲ ਸਟਾਫ ਟੀਮ ਤੇ ਇਸ ਤਹਿਤ ਆਪਣਾ ਯੋਗਦਾਨ ਪਾਉਣ ਵਾਲੀਆਂ ਸਾਰੀਆਂ ਸਖਸ਼ੀਅਤਾਂ ਦਾ ਵਿਸ਼ੇਸ ਸਨਮਾਨ ਹੋਵੇਗਾI ਇਥੇ ਇਹ ਵੀ ਦੱਸਣਯੋਗ ਹੈ ਕਿ ਸਮੁੱਚੀ ਸਕੂਲ ਟੀਮ ਵਲੰਟੀਅਰਜ਼ ਵਜੋਂ ਸੇਵਾ ਨਿਭਾ ਰਹੀ ਹੈI