ਮੈਲਬਰਨ : ਆਸਟ੍ਰੇਲੀਆ ’ਚ ਭਾਰਤੀਆਂ ਦੀ ਗਿਣਤੀ ਵਧਣ ਦੇ ਨਾਲ ਹੀ ਇੱਥੇ ਦੀ ਪ੍ਰਾਪਰਟੀ ਬਾਰੇ ’ਚ ਭਾਰਤ ਤੋਂ ਪਤਾ ਕਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪਿਛਲੇ ਸਾਲ ਭਾਰਤੀ ਖਰੀਦਦਾਰਾਂ ਤੋਂ ਆਸਟ੍ਰੇਲੀਆਈ ਰਿਹਾਇਸ਼ੀ ਪ੍ਰਾਪਰਟੀ ਵਿਚ ਦਿਲਚਸਪੀ 23٪ ਵਧੀ ਹੈ, ਖਰੀਦਣ ਅਤੇ ਕਿਰਾਏ ‘ਤੇ ਲੈਣ ਲਈ ਘਰਾਂ ਦੀ ਭਾਲ ਵਿਚ ਮਹੱਤਵਪੂਰਣ ਵਾਧਾ ਹੋਇਆ ਹੈ।
PropTrack ਦੀ ਤਾਜ਼ਾ ਓਵਰਸੀਜ਼ ਸਰਚ ਰਿਪੋਰਟ ਦੇ ਅਨੁਸਾਰ, ਭਾਰਤੀ ਖਰੀਦਦਾਰ ਮੁੱਖ ਤੌਰ ‘ਤੇ ਵਿਕਟੋਰੀਆ ਵਿੱਚ Tarneit ਅਤੇ Point Cook ਵਰਗੇ ਨਵੇਂ ਸਰਅਰਬਾਂ ਵਿੱਚ ਲਗਭਗ 600,000 ਡਾਲਰ ਦੀ ਕੀਮਤ ਵਾਲੇ ਘਰਾਂ ਦੀ ਭਾਲ ਕਰ ਰਹੇ ਹਨ। ਯੂ.ਕੇ. ਅਤੇ ਹਾਂਗਕਾਂਗ ਤੋਂ ਖੋਜਾਂ ਵਿੱਚ ਵੀ ਵਾਧਾ ਹੋਇਆ ਪਰ ਬਹੁਤ ਘੱਟ। Melbourne ਸ਼ਹਿਰ, Brighton ਅਤੇ South Yarra ਸਮੁੰਦਰੋਂ ਪਾਰ ਖਰੀਦਦਾਰਾਂ ਅਤੇ ਕਿਰਾਏਦਾਰਾਂ ਵੱਲੋਂ ਵਿਚਾਰੇ ਜਾਣ ਵਾਲੇ ਚੋਟੀ ਦੇ ਸਥਾਨ ਸਨ। ਭਾਰਤੀ ਖਰੀਦਦਾਰਾਂ ਦੀ ਦਿਲਚਸਪੀ ਵਿੱਚ ਵਾਧਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ, ਕਿਉਂਕਿ ਪਿਛਲੀ ਮਰਦਮਸ਼ੁਮਾਰੀ ਵਿੱਚ ਭਾਰਤ ਆਸਟ੍ਰੇਲੀਆ ਦੇ ਲੋਕਾਂ ਦਾ ਦੂਜਾ ਸਭ ਤੋਂ ਆਮ ਜਨਮ ਦੇਸ਼ ਸੀ।