ਵੈਸਟਰਨ ਆਸਟ੍ਰੇਲੀਆ ਦੀ ਪਾਰਲੀਮੈਂਟ ’ਚ ਮਨਾਇਆ ਗਿਆ ਗੁਰੂ ਨਾਨਕ ਪੁਰਬ

ਮੈਲਬਰਨ : ਵੈਸਟਰਨ ਆਸਟ੍ਰੇਲੀਆ ਦੀ ਸੰਸਦ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਗੁਰਪੁਰਬ ਮਨਾਉਣਾ ਯਾਦਗਾਰੀ ਹੋ ਨਿਬੜਿਆ। ਸਾਂਝੇ ਯਤਨਾਂ ਨਾਲ ਮਨਾਏ ਗਏ ਗੁਰਪੁਰਬ ਨੇ ਸੱਭਿਆਚਾਰਕ ਸਮਝ ਅਤੇ ਸਦਭਾਵਨਾ ਨੂੰ ਉਤਸ਼ਾਹਤ ਕਰਦੇ ਹੋਏ ਜਸ਼ਨ ਦੀ ਸਮਾਵੇਸ਼ੀ ਭਾਵਨਾ ਨੂੰ ਪ੍ਰਦਰਸ਼ਿਤ ਕੀਤਾ। ਇਸ ਵਿਸ਼ੇਸ਼ ਮੌਕੇ ’ਤੇ WA ਸਰਕਾਰ ਦੇ ਸੰਸਦ ਮੈਂਬਰਾਂ ਨੇ ਸਿੱਖਾਂ ਦੀ ਗਰਮਜੋਸ਼ੀ ਨਾਲ ਮੇਜ਼ਬਾਨੀ ਕੀਤੀ।

ਸਮਾਗਮ ਦੇ ਮੇਜ਼ਬਾਨਾਂ ’ਚ WA ਪ੍ਰੀਮੀਅਰ Roger Cook, ਸਿੱਖਿਆ ਮੰਤਰੀ; ਆਦਿਵਾਸੀ ਮਾਮਲੇ; ਨਾਗਰਿਕਤਾ ਅਤੇ ਬਹੁ-ਸੱਭਿਆਚਾਰਕ ਹਿੱਤ (OMI), Dr. Tony Buti MLA; ਸ਼ਾਮਲ ਸਨ। ਸਿੱਖ ਐਸੋਸੀਏਸ਼ਨ ਆਫ WA, ਪਰਥ ਦੇ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਅਮਰ ਨੇ ਇਸ ਸਮਾਰੋਹ ਦੀ ਸਹਿ-ਮੇਜ਼ਬਾਨੀ ਕੀਤੀ। ਸਿੱਖ ਗੁਰਦੁਆਰਾ ਪਰਥ ਬੇਨੇਟ ਸਪਰਿੰਗਜ਼ ਦੇ ਪ੍ਰਧਾਨ ਸਰਦਾਰ ਜਰਨੈਲ ਸਿੰਘ ਭੌਰ ਨੇ ਇਸ ਸਮਾਗਮ ਦੀ ਸਹਿ-ਮੇਜ਼ਬਾਨੀ ਕੀਤੀ।

ਕਮਿਊਨਿਟੀ ਕੋਆਰਡੀਨੇਟਰ ਬੱਲੀ ਸਿੰਘ ਨੇ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਬਹੁਤ ਧੰਨਵਾਦ ਕੀਤਾ। ਸਿੱਖ ਐਸੋਸੀਏਸ਼ਨ ਆਫ WA ਨੇ ਇੱਕ ਬਿਆਨ ’ਚ ਕਿਹਾ ਕਿ ਉਹ ਭਾਈਚਾਰੇ ਵਿੱਚ ਵੰਨ-ਸੁਵੰਨਤਾ ਅਤੇ ਏਕਤਾ ਨੂੰ ਉਤਸ਼ਾਹਤ ਕਰਨ ਵਿੱਚ ਨਿਰੰਤਰ ਸਫਲਤਾ ਦੀ ਕਾਮਨਾ ਕਰਦੇ ਹਨ।