ਮੈਲਬਰਨ ਦੇ ਹਸਪਤਾਲ ’ਚ ਸ਼ੁਰੂ ਹੋਈ ਰੋਬੋਟਿਕਸ ਸਰਜਰੀ, ਕੈਂਸਰ ਦੇ ਮਰੀਜ਼ਾਂ ਲਈ ਸਾਬਤ ਹੋ ਰਹੀ ਵਰਦਾਨ

ਮੈਲਬਰਨ : ਮੈਲਬਰਨ ਦਾ ਸੇਂਟ ਵਿਨਸੈਂਟ ਹਸਪਤਾਲ ਦੱਖਣੀ ਗੋਲਾਰਧ ਦਾ ਪਹਿਲਾ ਹਸਪਤਾਲ ਬਣ ਗਿਆ ਹੈ ਜਿਸ ਨੇ ਆਪਰੇਸ਼ਨਾਂ ਲਈ ਅਗਲੀ ਪੀੜ੍ਹੀ ਦੇ Symani ਮਾਈਕਰੋਸਰਜਰੀ ਰੋਬੋਟਿਕਸ ਦੀ ਸਫਲਤਾਪੂਰਵਕ ਵਰਤੋਂ ਕੀਤੀ ਹੈ। ਇਹ ਮਸ਼ੀਨ ਸਰਜਨਾਂ ਨੂੰ ਮਰੀਜ਼ ਦੇ ਸਰੀਰ ’ਚ ਘੱਟੋ-ਘੱਟ ਕੱਟ ਲਗਾ ਕੇ ਸਟੀਕ ਆਪਰੇਸ਼ਨ ਕਰਨ ਦੇ ਯੋਗ ਬਣਾਉਂਦੀ ਹੈ। ਇਨਸਾਨ ਦੇ ਹੱਥਾਂ ਤੋਂ ਉਲਟ ਇਹ ਮਸੀ਼ਨ ਬਿਲਕੁਲ ਨਹੀਂ ਕੰਬਦੀ ਹੈ। 3ਡੀ ਮਾਈਕ੍ਰੋਸਕੋਪੀ ਅਤੇ ਮਕੈਨੀਕਲ ਕਲਾਈਆਂ ਦਾ ਲਾਭ ਲੈ ਕੇ ਡਾਕਟਰਾਂ ਦੇ ਗੁੰਝਲਦਾਰ ਆਪਰੇਸ਼ਨ ਸਟੀਕਤਾ ਨਾਲ ਕਰ ਸਕਦੇ ਹਨ।

ਪਲਾਸਟਿਕ ਸਰਜਨ Dr. Eldon Mah ਪਹਿਲਾਂ ਹੀ Symani ਦੀ ਵਰਤੋਂ ਕਰਦਿਆਂ 10 ਸਰਜਰੀ ਪੂਰੀਆਂ ਕਰ ਚੁੱਕੇ ਹਨ। ਇਸ ਮਸ਼ੀਨ ਨਾਲ ਇਲਾਜ ਕਰਵਾਉਣ ਵਾਲੇ 71 ਸਾਲ ਦੇ Geoff Rohde ਪਹਿਲੇ ਮਰੀਜ਼ ਹਨ ਜਿਨ੍ਹਾਂ ਗੁੰਝਲਦਾਰ ਚਮੜੀ ਟਰਾਂਸਪਲਾਂਟ ਕੀਤਾ ਗਿਆ ਅਤੇ ਉਨ੍ਹਾਂ ਦੇ ਪੱਟ ਤੋਂ ਕੈਂਸਰ ਕੱਢਿਆ ਗਿਆ। Geoff ਦੀ ਰਿਕਵਰੀ ਕਮਾਲ ਦੀ ਰਹੀ ਹੈ, ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਕਿਸੇ ਦਰਦ ਦੀ ਦਵਾਈ ਦੀ ਲੋੜ ਨਹੀਂ ਹੈ।

Dr. Eldon Mah ਸਰਜੀਕਲ ਸਮਰੱਥਾਵਾਂ ਦੀਆਂ ਸੀਮਾਵਾਂ ਨੂੰ ਅੱਗੇ ਵਧਾਉਣ ਲਈ Symani ਦੀ ਪ੍ਰਸ਼ੰਸਾ ਕਰਦ ਹਨ, ਜਿਸ ਨਾਲ ਇੱਕ ਮਿਲੀਮੀਟਰ ਤੋਂ ਘੱਟ ਚੌੜੀਆਂ ਖੂਨ ਦੀਆਂ ਨਾੜੀਆਂ ’ਤੇ ਸਹੀ ਆਪਰੇਸ਼ਨ ਹੋ ਸਕਦਾ ਹੈ। ਇਸ ਤਰ੍ਹਾਂ ਦੀਆਂ ਦੁਨੀਆ ਭਰ ਵਿੱਚ ਸਿਰਫ 21 ਮਸ਼ੀਨਾਂ ਹਨ, ਜਿਸ ਕਾਰਨ ਸੇਂਟ ਵਿਨਸੈਂਟ ਹਸਪਤਾਲ ਇਸ ਅਤਿਆਧੁਨਿਕ ਤਕਨਾਲੋਜੀ ਨੂੰ ਅਪਣਾਉਣ ਵਿੱਚ ਮੋਹਰੀ ਹੈ, ਜਿਸ ਦਾ ਉਦੇਸ਼ ਜਨਤਕ ਹਸਪਤਾਲ ਦੇ ਮਰੀਜ਼ਾਂ ਤੱਕ ਪਹੁੰਚ ਦਾ ਵਿਸਥਾਰ ਕਰਨਾ ਹੈ।