ਸ਼ਾਹੀ ਜੋੜੀ ਦੇ ਆਸਟ੍ਰੇਲੀਆ ਦੌਰੇ ਦਾ ਵਿਰੋਧ ਜਾਰੀ, ਸਿਡਨੀ ਫੇਰੀ ਤੋਂ ਪਹਿਲਾਂ ਇਹ ਘਟਨਾ ਸਾਹਮਣੇ ਆਈ

ਮੈਲਬਰਨ : ਸਿਡਨੀ ਦੇ CBD ’ਚ ਲੱਗੀ ਮਹਾਰਾਣੀ ਵਿਕਟੋਰੀਆ ਦੀ ਮੂਰਤੀ ਨੂੰ ਅੱਜ ਖਰੂਦੀਆਂ ਨੇ ਲਾਲ ਰੰਗ ਦਾ ਪੇਂਟ ਸੁੱਟ ਦੇ ਕਰੂਪ ਕਰ ਦਿੱਤਾ। ਪੁਲਿਸ ਨੂੰ ਅੱਜ ਸਵੇਰੇ 5:30 ਵਜੇ ਦੇ ਕਰੀਬ ਸਮਾਰਕ ਦੀ ਭੰਨਤੋੜ ਦੀਆਂ ਰਿਪੋਰਟਾਂ ਦੀ ਜਾਂਚ ਕਰਨ ਲਈ ਕੁਈਨ ਵਿਕਟੋਰੀਆ ਬਿਲਡਿੰਗ ਵਿਖੇ ਬੁਲਾਇਆ ਗਿਆ। 3 ਮੀਟਰ ਉੱਚੀ ਮੂਰਤੀ ਦਾ ਅਧਾਰ ਅਤੇ ਮਰਹੂਮ ਮਹਾਰਾਣੀ ਦੀ ਕਾਂਸੀ ਦੀ ਮੂਰਤੀ ਲਾਲ ਰੰਗ ਦੀਆਂ ਲਕੀਰਾਂ ਨਾਲ ਭਰੀ ਪਈ ਹੈ।

NCW ਪੁਲਿਸ ਨੇ ਕਿਹਾ ਕਿ ਉਸ ਨੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੂਰਤੀ ’ਤੇ ਇਹ ਹਮਲਾ ਕਿੰਗ ਚਾਰਲਸ ਅਤੇ ਮਹਾਰਾਣੀ ਕੈਮਿਲਾ ਦੀ ਆਸਟ੍ਰੇਲੀਆ ਦੀ ਪੰਜ ਦਿਨਾਂ ਦੀ ਸ਼ਾਹੀ ਯਾਤਰਾ ਦੌਰਾਨ ਸਾਹਮਣੇ ਆਇਆ ਹੈ। ਸ਼ਾਹੀ ਜੋੜੇ ਦੇ ਅੱਜ ਓਪੇਰਾ ਹਾਊਸ ਸਮੇਤ ਸਿਡਨੀ ਦੇ ਵੱਖ-ਵੱਖ ਸਥਾਨਾਂ ਦਾ ਦੌਰਾ ਕਰਨ ਦੀ ਉਮੀਦ ਹੈ। ਮਹਾਰਾਣੀ ਵਿਕਟੋਰੀਆ ਦੀ ਮੂਰਤੀ 1980 ਦੇ ਦਹਾਕੇ ਵਿੱਚ QVB ਦੇ ਸਾਹਮਣੇ ਦੇ ਬਾਹਰ ਸਥਾਪਤ ਕੀਤੀ ਗਈ ਸੀ।