ਮੈਲਬਰਨ : ਸਿਡਨੀ ਹਾਰਬਰ ਬ੍ਰਿਜ ਦੇ ਦੱਖਣੀ ਸਿਰੇ ’ਤੇ ਕਈ ਗੱਡੀਆਂ ਦੇ ਇਕ ਭਿਆਨਕ ਹਾਦਸੇ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਾਦਸਾ ਦੁਪਹਿਰ ਕਰੀਬ 1:40 ਵਜੇ ਵਾਪਰਿਆ ਜਦੋਂ ਉੱਤਰ ਵੱਲ ਜਾ ਰਹੀ ਇਕ ਕਾਰ ਦੱਖਣ ਵੱਲ ਜਾ ਰਹੀ ਲੇਨ ’ਚ ਜਾ ਵੜੀ, ਜਿਸ ਕਾਰਨ ਕਈ ਗੱਡੀਆਂ ਆਪਸ ’ਚ ਟਕਰਾ ਗਈਆਂ। ਇਕ ਪੁਰਸ਼ ਅਤੇ ਔਰਤ ਸਮੇਤ ਦੋ ਹੋਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗਣ ਕਾਰਨ ਰਾਇਲ ਨਾਰਥ ਸ਼ੋਰ ਹਸਪਤਾਲ ਲਿਜਾਇਆ ਗਿਆ ਸੀ। ਜਿਨ੍ਹਾਂ ’ਚੋਂ ਪੁਰਸ਼ਾਂ ਦੀ ਮੌਤ ਹੋ ਗਈ। ਪੁਲਿਸ, ਫਾਇਰ ਫਾਈਟਰਜ਼, ਐਂਬੂਲੈਂਸਾਂ ਅਤੇ ਕੇਅਰਫਲਾਈਟ ਹੈਲੀਕਾਪਟਰ ਸਮੇਤ ਐਮਰਜੈਂਸੀ ਸੇਵਾਵਾਂ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਕੀਤੀ।
ਜਾਂਚ ਜਾਰੀ ਹੈ ਅਤੇ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਉੱਤਰ ਵੱਲ ਜਾ ਰਹੀ ਕਾਰ ਦੀ ਲੇਨ ਬਦਲਣ ਕਾਰਨ ਸ਼ੁਰੂਆਤੀ ਟੱਕਰ ਹੋਈ। ਬੱਸ ਲੇਨ ਵਿਚ ਚੱਲ ਰਹੀ ਬੱਸ ਸੇਵਾ ਵਿਚ ਨਹੀਂ ਸੀ ਅਤੇ ਇਸ ਵਿਚ ਕੋਈ ਮੁਸਾਫ਼ਰ ਨਹੀਂ ਸੀ; ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ। ਸਿਡਨੀ ਹਾਰਬਰ ਸੁਰੰਗ ਵਿਚ ਆਵਾਜਾਈ ਭਾਰੀ ਬਣੀ ਹੋਈ ਹੈ। ਇਸ ਤੋਂ ਇਲਾਵਾ, ਐਮਰਜੈਂਸੀ ਸੇਵਾਵਾਂ ਮੌਜੂਦ ਹੋਣ ਦੌਰਾਨ ਇਕ ਮੋਟਰਸਾਈਕਲ ਸਵਾਰ ਨੂੰ ਕਥਿਤ ਤੌਰ ‘ਤੇ ਅਪਰਾਧ ਵਾਲੀ ਥਾਂ ਤੋਂ ਲੰਘਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ।