ਮੈਲਬਰਨ : ਵਿਕਟੋਰੀਅਨ ਮਕਾਨ ਮਾਲਕ ਵੱਡੀ ਗਿਣਤੀ ਵਿੱਚ ਬਾਜ਼ਾਰ ਤੋਂ ਬਾਹਰ ਨਿਕਲ ਰਹੇ ਹਨ ਕਿਉਂਕਿ ਸਤੰਬਰ ਵਿੱਚ ਵਿਕਰੀ ਲਈ ਰੱਖੀਆਂ ਪ੍ਰਾਪਰਟੀਜ਼ ਲਗਭਗ ਇੱਕ ਦਹਾਕੇ ਵਿੱਚ ਆਪਣੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ ਹੈ, ਜੋ ਸਾਲ-ਦਰ-ਸਾਲ ਦੇ ਹਿਸਾਬ ਨਾਲ 10.2٪ ਵੱਧ ਹੈ। ਰਾਜਧਾਨੀ ਸ਼ਹਿਰਾਂ ਦੀ ਗੱਲ ਕਰੀਏ ਤਾਂ ਮੈਲਬਰਨ ਵਿੱਚ ਲਿਸਟਿੰਗ ਵਿੱਚ ਹੁਣ ਤਕ ਦਾ ਤੀਜਾ ਸਭ ਤੋਂ ਵੱਡਾ ਉਛਾਲ ਵੇਖਿਆ ਗਿਆ, ਜੋ ਸਾਲ-ਦਰ-ਸਾਲ 16٪ ਵਧਿਆ। ਇਸ ਦਾ ਕਾਰਨ ਵਿਕਟੋਰੀਆ ਦੇ ਸ਼ਖਤ ਪ੍ਰਾਪਰਟੀ ਟੈਕਸ ਹਨ, ਜੋ ਉੱਚ-ਮੁੱਲ ਵਾਲੇ ਨਿਵੇਸ਼ਕਾਂ ਨੂੰ ਵੇਚਣ ਲਈ ਉਤਸ਼ਾਹਤ ਕਰਦੇ ਹਨ। ਵਿਕਟੋਰੀਆ ਸਰਕਾਰ ਨੇ 2023 ‘ਚ ਜਾਇਦਾਦ ਨਾਲ ਜੁੜੇ ਟੈਕਸ ਮਾਲੀਆ ‘ਚ 12.6 ਅਰਬ ਡਾਲਰ ਇਕੱਠੇ ਕੀਤੇ।
ਬਾਜ਼ਾਰ ਦੇ ਵਧੇ ਹੋਏ ਮੌਕਿਆਂ ਤੋਂ ਪਹਿਲੀ ਵਾਰ ਖਰੀਦਦਾਰਾਂ ਨੂੰ ਵੀ ਲਾਭ ਹੋ ਰਿਹਾ ਹੈ। ਪਿਛਲੇ 12 ਮਹੀਨਿਆਂ ਵਿੱਚ ਮੈਲਬਰਨ ਵਿੱਚ ਔਸਤ ਘਰ ਦੀ ਕੀਮਤ 1.79٪ ਡਿੱਗ ਕੇ 792,000 ਹੋ ਗਈ ਹੈ। ਹਾਲਾਂਕਿ ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਬੋਝਵਾਲੇ ਟੈਕਸ ਵਿਕਟੋਰੀਆ ਵਿੱਚ ਨਿਵੇਸ਼ ਅਤੇ ਆਰਥਿਕ ਵਿਕਾਸ ਨੂੰ ਰੋਕ ਰਹੇ ਹਨ।