ਦਿਲ ਦੇ ਮਰੀਜ਼ਾਂ ਲਈ ਉਮੀਦ ਦੀ ਨਵੀਂ ਕਿਰਨ, ਆਸਟ੍ਰੇਲੀਆਈ ਖੋਜਕਰਤਾਵਾਂ ਨੇ ਮੱਕੜੀ ਦੇ ਜ਼ਹਿਰ ਨਾਲ ਬਣਾਈ ਨਵੀਂ ਦਵਾਈ

ਮੈਲਬਰਨ : ਕੁਈਨਜ਼ਲੈਂਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਦਿਲ ਦੇ ਦੌਰੇ ਅਤੇ ਟਰਾਂਸਪਲਾਂਟ ਦੇ ਮਰੀਜ਼ਾਂ ਲਈ ਸੰਭਾਵਿਤ ਇਲਾਜ ਵਿਕਸਿਤ ਕਰਨ ਲਈ ਆਸਟ੍ਰੇਲੀਆ ਦੀ ਘਾਤਕ ਫਨਲ-ਵੈੱਬ ਮੱਕੜੀ ਦੇ ਜ਼ਹਿਰ ਦੀ ਵਰਤੋਂ ਕਰਦਿਆਂ ਇਕ ਵੱਡੀ ਖੋਜ ਕੀਤੀ ਹੈ। ਮੱਕੜੀ ਦੇ ਜ਼ਹਿਰ ਵਿਚ ਪਾਇਆ ਜਾਣ ਵਾਲਾ ਅਣੂ Hi1a ਦਿਲ ਦੇ ਦੌਰੇ ਦੌਰਾਨ ਦਿਲ ਦੀ ਰੱਖਿਆ ਕਰ ਸਕਦਾ ਹੈ ਅਤੇ ਦਾਨੀ ਦਿਲਾਂ ਦੀ ਵਿਵਹਾਰਕਤਾ ਵਿਚ ਸੁਧਾਰ ਕਰ ਸਕਦਾ ਹੈ। ਇਸ ਸਫਲ ਦਵਾਈ ਵਿੱਚ ਸਾਲਾਨਾ ਹਜ਼ਾਰਾਂ ਜਾਨਾਂ ਬਚਾਉਣ ਅਤੇ ਬਚੇ ਹੋਏ ਲੋਕਾਂ ਲਈ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਦੀ ਸਮਰੱਥਾ ਹੈ।

ਆਸਟ੍ਰੇਲੀਆਈ ਸਰਕਾਰ ਨੇ ਖੋਜ ਪ੍ਰੋਜੈਕਟ ਵਿੱਚ 17.6 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ, ਜੋ ਜਲਦੀ ਹੀ ਦਿਲ ਦੇ ਦੌਰੇ ਅਤੇ ਟ੍ਰਾਂਸਪਲਾਂਟੇਸ਼ਨ ਲਈ ਕਲੀਨਿਕਲ ਟ੍ਰਾਇਲ ਸ਼ੁਰੂ ਕਰੇਗਾ। ਪ੍ਰੋਜੈਕਟ ਲੀਡਰ ਪ੍ਰੋਫੈਸਰ ਗਲੇਨ ਕਿੰਗ ਨੂੰ ਉਮੀਦ ਹੈ ਕਿ ਇਹ ਇਲਾਜ 10 ਸਾਲਾਂ ਦੇ ਅੰਦਰ ਬਾਜ਼ਾਰ ਵਿੱਚ ਲਿਆਂਦਾ ਜਾਵੇਗਾ, ਕਿਉਂਕਿ ਇਸ ’ਚ ਕਈ ਜਾਨਾਂ ਬਚਾਉਣ ਅਤੇ ਦਿਲ ਦੀ ਸੱਟ ਨੂੰ ਘੱਟ ਕਰਨ ਦੀ ਸੰਭਾਵਨਾ ਹੈ।