Air India ਨੇ ਮੁਸਾਫ਼ਰਾਂ ਲਈ ਪੇਸ਼ ਕੀਤਾ ਨਵਾਂ ਫ਼ੀਚਰ, ਜਾਣੋ ਕਿਵੇਂ ਤੁਰੰਤ ਮਿਲ ਸਕੇਗੀ ਬੈਗੇਜ ਦੀ ਸਥਿਤੀ

ਮੈਲਬਰਨ : ਏਅਰ ਇੰਡੀਆ ਨੇ ਆਪਣੇ ਮੋਬਾਈਲ ਐਪ ‘AEYE Vision’ ’ਚ ਇਕ ਨਵਾਂ ਫੀਚਰ ਪੇਸ਼ ਕੀਤਾ ਹੈ, ਜਿਸ ਨਾਲ ਯਾਤਰੀ ਆਪਣੇ ਬੈਗ ਟੈਗ ਸਕੈਨ ਕਰ ਕੇ ਤੁਰੰਤ ’ਚ ਆਪਣੇ ਚੈੱਕ-ਇਨ ਬੈਗ ਨੂੰ ਟਰੈਕ ਕਰ ਸਕਦੇ ਹਨ। ਇਹ AI ਅਧਾਰਤ ਵਿਸ਼ੇਸ਼ਤਾ ਕੰਪਿਊਟਰ ਵਿਜ਼ਨ ਤਕਨਾਲੋਜੀ ਦੀ ਵਰਤੋਂ ਫ਼ਲਾਈਟ ਦੇ ਵੇਰਵਿਆਂ, ਬੋਰਡਿੰਗ ਪਾਸ, ਬੈਗੇਜ ਦੀ ਸਥਿਤੀ ਅਤੇ ਖਾਣੇ ਦੇ ਵਿਕਲਪਾਂ ਬਾਰੇ ਅਪਡੇਟ ਪ੍ਰਦਾਨ ਕਰਨ ਦਾ ਕੰਮ ਕਰਦੀ ਹੈ।

ਮੁਸਾਫ਼ਰ ਇਹ ਜਾਣਨ ਲਈ ਆਪਣੇ ਸਾਮਾਨ ਦੇ ਟੈਗ ਨੂੰ ਸਕੈਨ ਕਰ ਸਕਦੇ ਹਨ ਕਿ ਉਨ੍ਹਾਂ ਦੇ ਬੈਗ ਕਦੋਂ ਲੋਡ ਕੀਤੇ ਗਏ, ਅਨਲੋਡ ਕੀਤੇ ਗਏ ਅਤੇ ਪਿਕਅਪ ਲਈ ਤਿਆਰ ਹਨ। ਏਅਰਲਾਈਨ ਦੀ ਯੋਜਨਾ ਆਉਣ ਵਾਲੇ ਮਹੀਨਿਆਂ ’ਚ ਬੈਗੇਜ ਡਾਇਮੇਂਸ਼ਨ ਚੈੱਕ, ਪਾਸਪੋਰਟ ਸਕੈਨ ਅਤੇ ਆਗਮੈਂਟਡ ਰਿਐਲਿਟੀ ਅਧਾਰਤ ਮੰਜ਼ਿਲ ਵੇਰਵੇ ਵਰਗੀਆਂ ਹੋਰ ਵਿਸ਼ੇਸ਼ਤਾਵਾਂ ਸ਼ਾਮਲ ਕਰਨ ਦੀ ਹੈ। ਇਸ ਨਵੀਨਤਾ ਦਾ ਉਦੇਸ਼ ਯਾਤਰੀਆਂ ਦੇ ਅਨੁਭਵ ਨੂੰ ਵਧਾਉਣਾ ਅਤੇ ਸਾਮਾਨ ਨਾਲ ਸਬੰਧਤ ਸ਼ਿਕਾਇਤਾਂ ਨੂੰ ਘਟਾਉਣਾ ਹੈ।