ਮੈਲਬਰਨ: ਮੈਲਬਰਨ ਦੇ ਸਨਬਰੀ ’ਚ ਆਪਣੇ ਬੱਚੇ ਨੂੰ ਪ੍ਰਾਮ ’ਚ ਘੁਮਾ ਰਹੀ ਇਕ ਔਰਤ ’ਤੇ ਆਵਾਰਾ ਕੁੱਤਿਆਂ ਨੇ ਹਮਲਾ ਕਰ ਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। 35 ਸਾਲ ਦੀ ਔਰਤ ਵੱਢਣ ਦੇ ਗੰਭੀਰ ਜ਼ਖ਼ਮਾਂ ਨਾਲ ਹਸਪਤਾਲ ਭਰਤੀ ਹੈ। ਖ਼ੁਸ਼ਕਿਸਮਤੀ ਨਾਲ ਬੱਚੇ ਨੂੰ ਕੋਈ ਸੱਟ ਨਹੀਂ ਲੱਗੀ। ਜ਼ਿਕਰਯੋਗ ਹੈ ਕਿ ਪਿਛਲੇ ਦੋ ਦਿਨਾਂ ਦੌਰਾਨ ਇਸ ਇਲਾਕੇ ’ਚ ਕੁੱਤਿਆਂ ਦਾ ਇਹ ਦੂਜਾ ਹਮਲਾ ਹੈ, ਜਿਸ ’ਚ ਵੀਰਵਾਰ ਨੂੰ ਇਕ 71 ਸਾਲ ਦੀ ਔਰਤ ਨੂੰ ਵੀ ਕੁੱਤਿਆਂ ਨੇ ਵੱਢ ਲਿਆ ਸੀ। ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਦੋਵੇਂ ਘਟਨਾਵਾਂ ਲਈ ਉਹੀ ਤਿੰਨ ਕੁੱਤੇ ਜ਼ਿੰਮੇਵਾਰ ਹਨ ਅਤੇ ਆਜ਼ਾਦ ਘੁੰਮ ਰਹੇ ਹਨ, ਪਰਿਵਾਰਾਂ ਨੂੰ ਦਹਿਸ਼ਤ ਵਿੱਚ ਪਾ ਰਹੇ ਹਨ। ਇਹ ਪਤਾ ਲਗਾਉਣ ਲਈ ਜਾਂਚ ਜਾਰੀ ਹੈ ਕਿ ਕੀ ਹਮਲੇ ਜੁੜੇ ਹੋਏ ਹਨ। ਹਿਊਮ ਸਿਟੀ ਕੌਂਸਲ ਨੇ ਕਿਹਾ ਕਿ ਕੁੱਤਿਆਂ ਨੂੰ ਉਸ ਥਾਂ ਤੋਂ ਹਟਾ ਦਿੱਤਾ ਗਿਆ ਹੈ ਅਤੇ ਪੁਲਿਸ ਨਾਲ ਮਿਲ ਕੇ ਅਗਲੇ ਕਦਮਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ।
ਮੈਲਬਰਨ ਦੇ ਸਨਬਰੀ ’ਚ ਕੁੱਤਿਆਂ ਦਾ ਕਹਿਰ, ਬੱਚੇ ਨੂੰ ਘੁਮਾ ਰਹੀ ਔਰਤ ਨੂੰ ਵੱਢ ਕੇ ਬੁਰੀ ਤਰ੍ਹਾਂ ਜ਼ਖ਼ਮੀ ਕੀਤਾ
