ਯਾਦਗਾਰੀ ਹੋ ਨਿਬੜਿਆ ਪਹਿਲਾ Cairns Indian Festival

ਮੈਲਬਰਨ : Cairns ’ਚ ਗਲੋਬਲ ਆਰਗੇਨਾਈਜ਼ੇਸ਼ਨ ਆਫ ਪੀਪਲ ਆਫ ਇੰਡੀਅਨ ਓਰੀਜਨ (GOPIO Cairns) ਨੇ ਪਿਛਲੇ ਹਫਤੇ (17 ਅਗਸਤ) ਪਹਿਲਾ Cairns Indian Festival ਦੀ ਸ਼ਾਨਦਾਰ ਸ਼ੁਰੂਆਤ ਕੀਤੀ ਜੋ ਬੇਹੱਦ ਸਫ਼ਲ ਰਿਹਾ। ਪ੍ਰੋਗਰਾਮ ’ਚ ਕਰੀਬ 6 ਹਜ਼ਾਰ ਲੋਕਾਂ ਨੇ ਸ਼ਿਰਕਤ ਕੀਤੀ। ਫੈਸਟੀਵਲ ਦੇ ਪ੍ਰਧਾਨ ਸੁਭਾਸ਼ ਚੇਤਰੀ ਨੇ ਕਿਹਾ ਕਿ ਪ੍ਰੋਗਰਾਮ ’ਚ Cairns ਦੀ ਮੇਅਰ Amy Eden, LNP ਲਈ ਉਮੀਦਵਾਰ Bree James, David Crisafulli ਅਤੇ Yolonde Entsch, ਕੌਂਸਲਰ Cathy Zeiger ਅਤੇ ਹੋਰ ਬਹੁਤ ਸਾਰੇ ਪਤਵੰਤੇ ਸ਼ਾਮਲ ਹੋਏ। ਫ਼ੈਸਟੀਵਲ ’ਚ ਪੱਛਮੀ ਲੋਕਾਂ ਨੇ ਵੀ ਭਾਰਤੀ ਪਹਿਰਾਵੇ ਪਹਿਨੇ ਹੋਏ ਸਨ ਅਤੇ ਹਰ ਕੋਈ ਖੂਬਸੂਰਤ ਲੱਗ ਰਿਹਾ ਸੀ। ਇਸ ਮੌਕੇ ਲਾਟਰੀ ਵੀ ਕੱਢੀ ਗਈ ਜਿਸ ਦਾ ਜੇਤੂ Mark Peace ਨਾਂ ਦਾ ਇਕ ਸਥਾਨਕ ਵਿਅਕਤੀ ਸੀ। ਉਸ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਉਹ ਭਾਰਤ ਜਾ ਰਿਹਾ ਹੈ ਅਤੇ ਆਪਣੇ ਸਾਥੀ ਨੂੰ ਲੈ ਕੇ ਜਾ ਰਿਹਾ ਹੈ। ਸਪਾਂਸਰਾਂ ਨੇ ਕਿਹਾ ਹੈ ਕਿ ਉਹ ਫ਼ੈਸਟੀਵਲ ’ਚ ਅਗਲੇ ਸਾਲ ਵੀ ਯੋਗਦਾਨ ਕਰਨ ਲਈ ਤਿਆਰ ਰਹਿਣਗੇ।