ਮੈਲਬਰਨ : ਨਾਰਵੇ ਦੀ ਡਿਫ਼ੈਂਸ ਕੰਪਨੀ ਕਾਂਗਸਬਰਗ ਨਾਲ ਭਾਈਵਾਲੀ ਤਹਿਤ ਆਸਟ੍ਰੇਲੀਆ 2027 ਵਿਚ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦਾ ਉਤਪਾਦਨ ਸ਼ੁਰੂ ਕਰੇਗਾ। ਡਿਫ਼ੈਂਸ ਉਦਯੋਗ ਮੰਤਰੀ ਪੈਟ ਕੌਨਰਾਏ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਸਰਕਾਰ ਸਥਾਨਕ ਤੌਰ ’ਤੇ ਮਿਜ਼ਾਈਲਾਂ ਦੇ ਨਿਰਮਾਣ ਅਤੇ ਸੇਵਾ ਲਈ ਕਾਂਗਸਬਰਗ ਡਿਫੈਂਸ ਆਸਟ੍ਰੇਲੀਆ ਨਾਲ ਭਾਈਵਾਲੀ ਵਿੱਚ 850 ਮਿਲੀਅਨ ਆਸਟ੍ਰੇਲੀਆਈ ਡਾਲਰ ਤੱਕ ਦਾ ਯੋਗਦਾਨ ਦੇਵੇਗੀ। ਇਸ ਸਾਂਝੇਦਾਰੀ ਤਹਿਤ ਸਿਡਨੀ ਤੋਂ 100 ਕਿਲੋਮੀਟਰ ਉੱਤਰ ’ਚ ਨਿਊਕੈਸਲ ਸ਼ਹਿਰ ਦੇ ਹਵਾਈ ਅੱਡੇ ਕੰਪਲੈਕਸ ‘ਚ 2026 ਅਤੇ 2027 ’ਚ ਇਕ ਮਿਜ਼ਾਈਲ ਫੈਕਟਰੀ ਖੁੱਲ੍ਹੇਗੀ ਅਤੇ ਆਸਟ੍ਰੇਲੀਆਈ ਰੱਖਿਆ ਬਲ (ADF) ਵਲੋਂ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਨੇਵਲ ਸਟ੍ਰਾਈਕ ਮਿਜ਼ਾਈਲਾਂ (NSM) ਅਤੇ ਸੰਯੁਕਤ ਸਟ੍ਰਾਈਕ ਮਿਜ਼ਾਈਲਾਂ ਦਾ ਨਿਰਮਾਣ ਅਤੇ ਸੇਵਾ ਸ਼ੁਰੂ ਹੋਵੇਗੀ। NSM ADF ਦੇ ਹੋਬਾਰਟ ਸ਼੍ਰੇਣੀ ਦੇ ਵਿਨਾਸ਼ਕਾਂ ਅਤੇ ANZAC ਸ਼੍ਰੇਣੀ ਦੇ ਫਰਿਗੇਟਾਂ ’ਤੇ ਲਗਾਈਆਂ ਹਾਰਪੂਨ ਐਂਟੀ-ਸ਼ਿਪ ਮਿਜ਼ਾਈਲਾਂ ਦੀ ਥਾਂ ਲਵੇਗਾ।
ਨਾਰਵੇ ਨਾਲ ਮਿਲ ਕੇ ਲੰਮੀ ਦੂਰੀ ਦੀਆਂ ਮਿਜ਼ਾਈਲਾਂ ਤਿਆਰ ਕਰੇਗਾ ਆਸਟ੍ਰੇਲੀਆ, ਇਸ ਸ਼ਹਿਰ ’ਚ ਲੱਗੇਗੀ ਫ਼ੈਕਟਰੀ
