ਮੈਲਬਰਨ : ਆਸਟ੍ਰੇਲੀਆ ’ਚ ਇਕ ਟਰਾਂਸਜੈਂਡਰ ਔਰਤ Roxanne Tickle ਨੇ ਸਿਰਫ ਔਰਤਾਂ ਲਈ ਕੰਮ ਕਰਨ ਵਾਲੀ ਸੋਸ਼ਲ ਮੀਡੀਆ ਐਪ ‘Giggle for Girls’ ਖਿਲਾਫ ਵਿਤਕਰੇਬਾਜ਼ੀ ਕਰਨ ਦਾ ਮਾਮਲਾ ਜਿੱਤ ਲਿਆ ਹੈ। ਫੈਡਰਲ ਕੋਰਟ ਨੇ ਫੈਸਲਾ ਸੁਣਾਇਆ ਕਿ Tickle ਆਪਣੀ ਲਿੰਗ ਪਛਾਣ ਕਾਰਨ ਐਪ ਤੱਕ ਪਹੁੰਚ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਅਸਿੱਧੇ ਵਿਤਕਰੇ ਦਾ ਸ਼ਿਕਾਰ ਸੀ। ਐਪ ਦੀ CEO ਸੈਲ ਗਰੋਵਰ ਨੇ ਦਲੀਲ ਦਿੱਤੀ ਕਿ ਸੈਕਸ ਇੱਕ ਜੈਵਿਕ ਸੰਕਲਪ ਹੈ ਅਤੇ Tickle ਪਹਿਲਾਂ ਪੁਰਸ਼ ਸੀ, ਪਰ ਅਦਾਲਤ ਨੇ ਇਸ ਦਲੀਲ ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਕਿ ਸੈਕਸ ‘ਬਦਲਣਯੋਗ ਹੈ ਅਤੇ ਜ਼ਰੂਰੀ ਨਹੀਂ ਕਿ ਔਰਤ ਜਾਂ ਮਰਦ ਹੀ ਹੋਵੇ।’ ਅਦਾਲਤ ਨੇ ਐਪ ਨੂੰ Tickle ਨੂੰ 10,000 ਡਾਲਰ ਤੋਂ ਵੱਧ ਦੀ ਲਾਗਤ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ। ਇਹ ਕੇਸ ਲਿੰਗ ਪਛਾਣ ਅਧਿਕਾਰਾਂ ਅਤੇ ਲਿੰਗ-ਅਧਾਰਤ ਅਧਿਕਾਰਾਂ ਵਿਚਕਾਰ ਟਕਰਾਅ ਲਈ ਇੱਕ ਕਾਨੂੰਨੀ ਮਿਸਾਲ ਕਾਇਮ ਕਰਦਾ ਹੈ ਅਤੇ ਇਸ ਦੇ ਵਿਸ਼ਵਵਿਆਪੀ ਨਤੀਜੇ ਹੋ ਸਕਦੇ ਹਨ, ਕਿਉਂਕਿ ਅਜਿਹੇ ਮਾਮਲਿਆਂ ’ਚ ਦੇਸ਼ਾਂ ਦੀਆਂ ਇਸ ਬਾਰੇ ਵੀ ਵੇਖਦੀਆਂ ਹਨ ਕਿ ਹੋਰਨਾਂ ਦੇਸ਼ਾਂ ਦੀਆਂ ਅਦਾਲਤਾਂ ’ਚ ਕੀ ਫੈਸਲਾ ਦਿੱਤਾ ਗਿਆ।
ਔਰਤ ਕੀ ਹੈ? ਆਸਟ੍ਰੇਲੀਆ ਦੀ ਅਦਾਲਤ ਨੇ ਆਪਣੇ ਅਹਿਮ ਫ਼ੈਸਲੇ ’ਚ ਦਿੱਤਾ ਜਵਾਬ
