AIBC ਨੇ ਮਨਾਇਆ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਮਜ਼ਬੂਤ ਹੋ ਰਹੇ ਸਬੰਧਾਂ ਦਾ ਜਸ਼ਨ

ਮੈਲਬਰਨ : ਆਸਟ੍ਰੇਲੀਆ ਇੰਡੀਆ ਬਿਜ਼ਨਸ ਕੌਂਸਲ (AIBC) ਵਿਕਟੋਰੀਆ ਵੱਲੋਂ ਆਸਟ੍ਰੇਲੀਆ ਅਤੇ ਭਾਰਤ ਦਰਮਿਆਨ ਵਧਦੇ ਸਬੰਧਾਂ ਦਾ ਇੱਕ ਜਸ਼ਨ ਮਨਾਇਆ ਗਿਆ ਜਿਸ ਦੌਰਾਨ ਵਿਕਟੋਰੀਆ ਵਿੱਚ ਵਸੇ ਭਾਰਤੀ ਪ੍ਰਵਾਸੀਆਂ ਦੇ ਯੋਗਦਾਨ ’ਤੇ ਚਾਨਣਾ ਪਾਇਆ ਗਿਆ। ਇਸ ਸਮਾਰੋਹ ਵਿੱਚ ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ, ਆਸਟ੍ਰੇਲੀਆ ਵਿੱਚ ਭਾਰਤੀ ਹਾਈ ਕਮਿਸ਼ਨਰ ਗੋਪਾਲ ਬਾਗਲੇ ਅਤੇ AIBC ਵਿਕਟੋਰੀਆ ਦੇ ਪ੍ਰਧਾਨ ਰੌਬ ਥਾਮਸਨ ਸਮੇਤ ਪ੍ਰਮੁੱਖ ਸ਼ਖਸੀਅਤਾਂ ਦੇ ਭਾਸ਼ਣ ਸ਼ਾਮਲ ਸਨ, ਜਿਨ੍ਹਾਂ ਨੇ ਦੋਵਾਂ ਦੇਸ਼ਾਂ ਦਰਮਿਆਨ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ।

ਇਸ ਪ੍ਰੋਗਰਾਮ ਵਿੱਚ ਸਫਲਤਾ ਦੀਆਂ ਕਹਾਣੀਆਂ ਵੀ ਵਿਖਾਈਆਂ ਗਈਆਂ, ਜਿਵੇਂ ਕਿ ਮੈਡਸਰਜ ਹੈਲਥਕੇਅਰ ਦਾ ਕਈ ਮਿਲੀਅਨ ਡਾਲਰ ਦਾ ਗਲੋਬਲ ਫਾਰਮਾਸਿਊਟੀਕਲ ਨਿਰਮਾਤਾ ਅਤੇ ਸਪਲਾਇਰ ਬਣਨਾ ਅਤੇ ਭਾਰਤ ਵਿੱਚ Deakin University ਦੇ 30 ਸਾਲ।

ਮਹਿਮਾਨਾਂ ਨੇ ਇੱਕ ਸ਼ਾਨਦਾਰ ਼ਡਿਨਰ, ਭਾਰਤੀ ਕਲਾਸੀਕਲ ਡਾਂਸ ਪ੍ਰਦਰਸ਼ਨ ਅਤੇ ਜੀਵੰਤ ਗੱਲਬਾਤ ਦਾ ਅਨੰਦ ਲਿਆ, ਜਿਸ ਵਿੱਚ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਆਗਾਮੀ ਟੈਸਟ ਸੀਰੀਜ਼ ਬਾਰੇ ਵਿਚਾਰ ਵਟਾਂਦਰੇ ਵੀ ਸ਼ਾਮਲ ਸਨ। ਸ਼ਾਮ ਦੀ ਸਮਾਪਤੀ AIBC ਦੇ ਰਾਸ਼ਟਰੀ ਉਪ ਪ੍ਰਧਾਨ ਰਵਨੀਤ ਪਾਹਵਾ ਦੇ ਧੰਨਵਾਦ ਨਾਲ ਹੋਈ, ਜਿਨ੍ਹਾਂ ਨੇ ਆਸਟਰੇਲੀਆ-ਭਾਰਤ ਸਬੰਧਾਂ ਦੇ ਭਵਿੱਖ ਲਈ ਉਮੀਦ ਜ਼ਾਹਰ ਕੀਤੀ।