ਮੈਲਬਰਨ : ਖੇਡਾਂ ਅਤੇ ਕਲਾ ਦਾ ਮਿਸ਼ਰਣ, ਨਵੇਂ ਦਿੱਖ ਵਾਲੇ ਸ਼ਾਨਦਾਰ ਸਮਾਰੋਹ ਨਾਲ 2024 ਦੀਆਂ ਓਲੰਪਿਕ ਖੇਡਾਂ ਦਾ ਆਗਾਜ਼ ਹੋ ਗਿਆ ਹੈ। ਇਸ ਸਮਾਰੋਹ ’ਚ ਐਥਲੀਟ ਅਤੇ ਦਰਸ਼ਕ ਸਟੇਡੀਅਮ ਤੋਂ ਬਾਹਰ ਪੈਰਿਸ ਦੀਆਂ ਸੜਕਾਂ ’ਤੇ ਆਏ ਅਤੇ ਪ੍ਰਸਿੱਧ ਸੀਨ ਨਦੀ ਦੇ ਕਿਨਾਰੇ-ਕਿਨਾਰੇ ਆਪੋ-ਆਪਣੇ ਦੇਸ਼ ਦੇ ਝੰਡੇ ਚੁੱਕੀ ਸਮਾਰੋਹ ’ਚ ਸ਼ਾਮਲ ਹੋਏ।
ਮੀਂਹ ਵਿਚਕਾਰ 80 ਖਿਡਾਰੀਆਂ ਵਾਲੀ ਆਸਟ੍ਰੇਲੀਆਈ ਟੀਮ ਦੀ ਅਗਵਾਈ ਕਰਦੇ ਹੋਏ ਸੀਨ ਨਦੀ ’ਚ ਚਲਦੀ ਕਿਸ਼ਤੀ ਦੇ ਸਿਖਰਲੇ ਡੈਕ ਤੋਂ ਮਾਣ ਨਾਲ ਦੇਸ਼ ਦਾ ਝੰਡਾ ਲਹਿਰਾਉਂਦੇ ਹੋਏ, ਜੈਸਿਕਾ ਫਾਕਸ (canoe slalom) ਅਤੇ ਐਡੀ ਓਕੇਂਡੇਨ (hockey) ਨੇ ਖੇਡਾਂ ਦੀ ਪੂਰਵ ਸੰਧਿਆ ’ਤੇ ਆਪਣਾ ਇਤਿਹਾਸ।
ਜੈਸਿਕਾ, ਚਾਰ ਓਲੰਪਿਕ ਖੇਡਾਂ ਵਿੱਚ canoe slalom ਵਿੱਚ ਹਿੱਸਾ ਲੈਣ ਵਾਲੀ ਪਹਿਲੀ ਆਸਟ੍ਰੇਲੀਆਈ ਵਜੋਂ, ਅਤੇ ਐਡੀ, ਪੰਜ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਪਹਿਲੇ ਆਸਟ੍ਰੇਲੀਆਈ ਹਾਕੀ ਖਿਡਾਰੀ, ਦੇਸ਼ ਦਾ ਝੰਡਾ ਚੁੱਕਣ ਵਾਲੇ ਆਸਟ੍ਰੇਲੀਆਈ ਲੋਕਾਂ ਦੀ ਸ਼ਾਨਦਾਰ ਸੂਚੀ ਵਿੱਚ ਸ਼ਾਮਲ ਹੋ ਗਏ।
ਮਾਰਚ ਵਿਚ ਸ਼ਾਮਲ ਵੱਖ ਵੱਖ ਦੇਸ਼ਾਂ ਦੇ 6800 ਅਥਲੀਟਾਂ ਨੇ ਸੀਨ ਨਦੀ ਰਸਤੇ 6 ਕਿਲੋਮੀਟਰ ਦਾ ਪੈਂਡਾ ਤੈਅ ਕੀਤਾ। ਖੇਡਾਂ ਦੇ ਇਸ ਮਹਾਂਕੁੰਭ ਵਿਚ 10,700 ਅਥਲੀਟ ਸ਼ਾਮਲ ਹੋਣਗੇ।85 ਕਿਸ਼ਤੀਆਂ ’ਤੇ ਇਕੱਠੇ ਹੋਏ 205 ਵਫਦਾਂ ਨੇ ਸਮਾਰੋਹ ’ਚ ਸ਼ਿਰਕਤ ਕੀਤੀ। ਸਮਾਰੋਹ ਦੀ ਸਮਾਪਤੀ ਫ੍ਰੈਂਚ ਸਿਤਾਰਿਆਂ ਮੈਰੀ-ਜੋਸ ਪੇਰੇਕ (ਜੂਡੋ) ਅਤੇ ਟੈਡੀ ਰੀਨਰ (ਐਥਲੈਟਿਕਸ) ਨੇ ਸਾਂਝੇ ਤੌਰ ‘ਤੇ ਓਲੰਪਿਕ ਖੇਡਾਂ ਦੀ ਅਧਿਕਾਰਤ ਸ਼ੁਰੂਆਤ ਕੈਲਡਰਨ ਜਗਾ ਕੇ ਕੀਤੀ। ਅਗਲੇ 16 ਦਿਨਾਂ ‘ਚ ਦੇਸ਼ 33 ਖੇਡਾਂ ‘ਚ ਹਿੱਸਾ ਲੈ ਰਹੀ 460 ਮੈਂਬਰੀ ਆਸਟ੍ਰੇਲੀਆਈ ਟੀਮ ਦਾ ਹੌਸਲਾ ਵਧਾਉਣ ਲਈ ਇਕੱਠੇ ਹੋਵੇਗਾ।