New Zealand ’ਚ ਹੁਣ ਕੱਚੇ ਪ੍ਰਵਾਸੀਆਂ ਦੇ ਬੱਚੇ ਵੀ ਕਰ ਸਕਣਗੇ ਕੰਮ, ਵਿਦਿਆਰਥੀਆਂ ਦੇ ਪਾਰਟਨਰ ਨੂੰ ਵੀ ਮਿਲ ਸਕੇਗਾ ਵਰਕ ਵੀਜ਼ਾ

ਮੈਲਬਰਨ : New Zealand ਦੀ ਇਮੀਗ੍ਰੇਸ਼ਨ ਮੰਤਰੀ ਏਰਿਕਾ ਸਟੈਨਫੋਰਡ ਨੇ ਐਲਾਨ ਕੀਤਾ ਹੈ ਕਿ New Zealand ਵਿਚ ਆਪਣੇ ਮਾਪਿਆਂ ਦੀ ਰੈਜ਼ੀਡੈਂਸੀ ਐਪਲੀਕੇਸ਼ਨ ਦੇ ਨਤੀਜੇ ਦੀ ਉਡੀਕ ਕਰ ਰਹੇ ਅਤੇ ਸਕੂਲ ਦੀ ਪੜ੍ਹਾਈ ਪੂਰੀ ਕਰ ਚੁੱਕੇ ਪ੍ਰਵਾਸੀ ਹੁਣ ਪਾਰਟ-ਟਾਈਮ ਕੰਮ ਕਰ ਸਕਣਗੇ। ਨਵੀਂ ਨੀਤੀ ਅਕਤੂਬਰ 2024 ਤੋਂ ਲਾਗੂ ਹੋਣ ਜਾ ਰਹੀ ਹੈ। ਮੰਤਰੀ ਸਟੈਨਫੋਰਡ ਨੇ ਕਿਹਾ ਕਿ ਉਹ ਲੰਬੇ ਸਮੇਂ ਲਈ ਵਿਜ਼ਟਰ ਵੀਜ਼ਾ ‘ਤੇ ਰਹਿ ਸਕਦੇ ਹਨ ਕਿਉਂਕਿ ਉਹ ਇੰਟਰਨੈਸ਼ਨਲ ਵਿਦਿਆਰਥੀਆਂ ਬਣਨ ਦੇ ਖਰਚਿਆਂ ਨੂੰ ਸਹਿਣ ਨਹੀਂ ਕਰ ਸਕਦੇ ਅਤੇ ਸਕਿੱਲਡ ਵਰਕ ਵੀਜ਼ਾ ਲਈ ਯੋਗ ਨਹੀਂ ਹਨ। ਹਾਲਾਂਕਿ ਇਸ ’ਤੇ ਕਈ ਸ਼ਰਤਾਂ ਵੀ ਲਗਾਈਆਂ ਗਈਆਂ ਹਨ ਅਤੇ ਪੂਰਾ ਵੇਰਵਾ ਆਉਣ ਵਾਲੇ ਦਿਨਾਂ ’ਚ ਜਾਰੀ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਨਿਊਜ਼ੀਲੈਂਡ ਨੇ ਹਾਲ ਹੀ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਵਿਸ਼ੇਸ਼ ਸ਼੍ਰੇਣੀਆਂ ਦੇ ਜੀਵਨ ਸਾਥੀਆਂ ਲਈ ਕੁਝ ਸ਼ਰਤਾਂ ਵਿੱਚ ਵੀ ਢਿੱਲ ਦਿੱਤੀ ਹੈ। ਨਵੀਂ ਨੀਤੀ ਤਹਿਤ ਗ੍ਰੀਨ ਲਿਸਟ ਅਨੁਸਾਰ ਲੈਵਲ 7 ਜਾਂ 8 ਦੀ ਯੋਗਤਾ ਪੜ੍ਹ ਰਹੇ ਵਿਦਿਆਰਥੀਆਂ ਦੇ ਪਾਰਟਨਰ ਹੁਣ ਖੁੱਲ੍ਹੀਆਂ ਸ਼ਰਤਾਂ ਨਾਲ ਵਰਕ ਵੀਜ਼ਾ ਲਈ ਅਪਲਾਈ ਕਰ ਸਕਦੇ ਹਨ।