ਮੈਲਬਰਨ : PropTrack ਦੀ ਮਾਰਕੀਟ ਇਨਸਾਈਟ ਰਿਪੋਰਟ ਅਨੁਸਾਰ, ਮੈਲਬਰਨ ਦੇ ਕਿਰਾਏਦਾਰ ਪਿਛਲੇ ਸਾਲ ਦੇ ਮੁਕਾਬਲੇ ਸਾਲਾਨਾ ਲਗਭਗ 2900 ਡਾਲਰ ਵਧੇਰੇ ਕਿਰਾਇਆ ਅਦਾ ਕਰ ਰਹੇ ਹਨ, ਜੂਨ 2024 ਤੱਕ ਕਿਰਾਏ ਦੀਆਂ ਕੀਮਤਾਂ ਵਿੱਚ 10.6٪ ਦਾ ਵਾਧਾ ਹੋਇਆ ਹੈ। ਔਸਤਨ ਕਿਰਾਇਆ ਹਫਤਾਵਾਰੀ 55 ਡਾਲਰ ਵਧਿਆ ਹੈ, ਜਿਸ ਨਾਲ ਮੈਲਬਰਨ ਆਸਟ੍ਰੇਲੀਆ ਦੇ ਸ਼ਹਿਰਾਂ ਵਿੱਚ ਕਿਰਾਏ ਦੀਆਂ ਕੀਮਤਾਂ ਵਿੱਚ ਵਾਧੇ ਵਿੱਚ ਤੀਜੇ ਸਥਾਨ ‘ਤੇ ਰਿਹਾ। ਪਰਥ (18.2٪) ਅਤੇ ਐਡੀਲੇਡ (11.8٪) ਵਾਧੇ ਦੇ ਨਾਲ ਕ੍ਰਮਵਾਰ ਪਹਿਲੇ ਅਤੇ ਦੂਜੇ ਨੰਬਰ ’ਤੇ ਰਹੇ। ਇਸ ਵਾਧੇ ਦੇ ਬਾਵਜੂਦ, ਮੈਲਬਰਨ 575 ਡਾਲਰ ਪ੍ਰਤੀ ਹਫਤੇ ਕਿਰਾਏ ‘ਤੇ ਲੈਣ ਵਾਲਾ ਤੀਜਾ ਸਭ ਤੋਂ ਸਸਤਾ ਸ਼ਹਿਰ ਬਣਿਆ ਹੋਇਆ ਹੈ। ਸਿਡਨੀ ਸਭ ਤੋਂ ਮਹਿੰਗਾ ਹੈ ਜੋ 740 ਡਾਲਰ ਪ੍ਰਤੀ ਹਫਤਾ ਹੈ। ਪੂਰੇ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਰਾਜਧਾਨੀ ਸ਼ਹਿਰਾਂ ਦੇ ਕਿਰਾਏ ਵਿੱਚ 10.3٪ ਦਾ ਵਾਧਾ ਹੋਇਆ ਹੈ, ਜਿਨ੍ਹਾਂ ’ਚੋਂ ਹੋਬਾਰਟ ਪ੍ਰਤੀ ਹਫਤੇ 510 ਡਾਲਰ ਦੇ ਨਾਲ ਸਭ ਤੋਂ ਸਸਤਾ ਹੈ।