ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਹੇਠ ਨਾਬਾਲਗ ਚੀਨੀ ਗ੍ਰਿਫ਼ਤਾਰ, ਪੱਥਰ ਦੀ ਮੂਰਤੀ ’ਚ ਲੁਕਾ ਕੇ ਕੀਤੀ ਜਾ ਰਹੀ ਸੀ ਤਸਕਰੀ

ਮੈਲਬਰਨ : ਆਸਟ੍ਰੇਲੀਆ ਦੀ ਫ਼ੈਡਰਲ ਪੁਲਿਸ ਨੇ 17 ਸਾਲ ਦੇ ਇੱਕ ਚੀਨੀ ਨਾਗਰਿਕ ‘ਤੇ ਆਸਟ੍ਰੇਲੀਆ ‘ਚ 8 ਕਿਲੋ ਮੈਥਾਮਫੇਟਾਮਾਈਨ ਇੰਪੋਰਟ ਕਰਨ ਦੀ ਕੋਸ਼ਿਸ਼ ਕਰਨ ਅਤੇ ਵੈਸਟਰਨ ਆਸਟ੍ਰੇਲੀਆ ‘ਚ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦਾ ਦੋਸ਼ ਲਗਾਇਆ ਹੈ। ਜਾਂਚ ਨੂੰ ਹਾਂਗਕਾਂਗ ਦੇ ਅਧਿਕਾਰੀਆਂ ਅਤੇ ਆਸਟ੍ਰੇਲੀਆਈ ਬਾਰਡਰ ਫੋਰਸ (ABF) ਮਿਲ ਕੇ ਚਲਾ ਰਹੇ ਹਨ। ਸ਼ੱਕੀ ਨੂੰ 25 ਜੂਨ, 2024 ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਸਿਡਨੀ ਵਿਚ ABF ਅਧਿਕਾਰੀਆਂ ਨੇ ਹਾਂਗਕਾਂਗ ਤੋਂ 6 ਕਿਲੋ ਗ੍ਰਾਮ ਕੋਕੀਨ ਦੀ ਖੇਪ ਫੜੀ ਸੀ। ਤਸਕਰੀ ਬਾਰੇ ਹਾਂਗਕਾਂਗ ਵਿਚ AFP ਨੇ ABF ਅਫ਼ਸਰਾਂ ਨੂੰ ਦਿੱਤੀ ਖੁਫ਼ੀਆ ਸੂਚਨਾ ਦਿੱਤੀ ਸੀ ਜਿਸ ਅਨੁਸਾਰ ਪੱਥਰ ਦੀ ਮੂਰਤੀ ਦੇ ਅੰਦਰ ਲੁਕਾਈ ਗਈ 8 ਕਿਲੋ ਗ੍ਰਾਮ ਮੈਥਾਮਫੇਟਾਮਾਈਨ ਨੂੰ WA ਲਿਜਾਇਆ ਜਾ ਰਿਹਾ ਸੀ। ਸ਼ੱਕੀ ਨੂੰ ਨਸ਼ੀਲੇ ਪਦਾਰਥਾਂ ਦੀ ਇੰਪੋਰਟ ਅਤੇ ਤਸਕਰੀ ਨਾਲ ਜੁੜੇ ਦੋਸ਼ਾਂ ਹੇਠ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਹਾਂਗਕਾਂਗ ਦੇ ਅਧਿਕਾਰੀਆਂ ਨੇ 4 ਕਿਲੋ ਗ੍ਰਾਮ ਮੈਥਾਮਫੇਟਾਮਾਈਨ ਅਤੇ 500 ਗ੍ਰਾਮ ਲਿਕੁਇਡ ਮੈਥਾਮਫੇਟਾਮਾਈਨ ਵੀ ਜ਼ਬਤ ਕੀਤਾ।