ਮੈਲਬਰਨ : ਆਸਟ੍ਰੇਲੀਆ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਬਰਡ ਫਲੂ ਦੇ ਪ੍ਰਕੋਪ ਦਾ ਅਸਰ ਲਗਾਤਾਰ ਵਧਦਾ ਜਾ ਰਿਹਾ ਹੈ, ਜਿਸ ਦਾ ਅਸਰ McDonald’s ’ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਮੈਕਡੋਨਲਡਜ਼ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਸ ਦਾ ਬ੍ਰੇਕਫ਼ਾਸਟ ਭੋਜਨ ਸੂਚੀ ਬਿਲਕੁਲ ਪਹਿਲਾਂ ਵਾਂਗ ਰਹੇਗਾ, ਪਰ ਬ੍ਰੇਕਫ਼ਾਸਟ ਹੁਣ ਅਸਥਾਈ ਤੌਰ ‘ਤੇ ਦੁਪਹਿਰ ਦੀ ਬਜਾਏ ਸਵੇਰੇ 10:30 ਵਜੇ ਖਤਮ ਹੋ ਜਾਵੇਗਾ।
McDonald’s ਨੇ ਇਕ ਬਿਆਨ ‘ਚ ਕਿਹਾ, ‘‘ਕਈ ਰਿਟੇਲਰਾਂ ਦੀ ਤਰ੍ਹਾਂ ਅਸੀਂ ਉਦਯੋਗ ਦੀਆਂ ਮੌਜੂਦਾ ਚੁਣੌਤੀਆਂ ਕਾਰਨ ਅੰਡਿਆਂ ਦੀ ਸਪਲਾਈ ਦਾ ਧਿਆਨ ਨਾਲ ਪ੍ਰਬੰਧਨ ਕਰ ਰਹੇ ਹਾਂ। ਅਸੀਂ ਆਸਟ੍ਰੇਲੀਆਈ ਕਿਸਾਨਾਂ, ਉਤਪਾਦਕਾਂ ਅਤੇ ਸਪਲਾਇਰਾਂ ਦੇ ਆਪਣੇ ਨੈਟਵਰਕ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖ ਰਹੇ ਹਾਂ, ਕਿਉਂਕਿ ਉਦਯੋਗ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਇਕੱਠੇ ਹੋ ਗਿਆ ਹੈ।’’ McDonald’s ਦਾ ਇਹ ਫੈਸਲਾ Coles ਅਤੇ Woolworths ਵੱਲੋਂ ਅੰਡਿਆਂ ਦੇ ਡੱਬਿਆਂ ਖ਼ਰੀਦਣ ‘ਤੇ ਹੱਦ ਲਾਗੂ ਕਰਨ ਤੋਂ ਬਾਅਦ ਆਇਆ ਹੈ।