ਮੈਲਬਰਨ : ਆਸਟ੍ਰੇਲੀਆ ’ਚ ਚੱਲ ਰਹੇ ਰਿਹਾਇਸ਼ੀ ਸੰਕਟ ਦੇ ਵਿਚਕਾਰ Airbnb ਅਤੇ ਹੋਰ ਥੋੜ੍ਹੇ ਸਮੇਂ ਦੇ ਕਿਰਾਏ ਦੇ ਪਲੇਟਫਾਰਮਾਂ ਦੀ ਸਫਲਤਾ ਚਿੰਤਾਵਾਂ ਨੂੰ ਹੋਰ ਵਧਾ ਰਹੀ ਹੈ। ਮੈਲਬਰਨ ਦੇ Daylesford ਇਲਾਕੇ ’ਚ ਲੰਮੇ ਸਮੇਂ ਲਈ ਸਿਰਫ਼ 25 ਮਕਾਨ ਹਨ, ਜਦਕਿ ਥੋੜ੍ਹੇ ਸਮੇਂ ਦੇ ਕਿਰਾਏ ਲਈ 1000 ਮਕਾਨ ਮੌਜੂਦ ਹਨ। ਇਸ ਬਾਰੇ Karl Fitzgerald ਦੀ ਰਿਸਰਚ ਦਰਸਾਉਂਦੀ ਹੈ ਕਿ ਥੋੜ੍ਹੀ ਮਿਆਦ ਦੇ ਕਿਰਾਏ ਦੇ ਬਾਜ਼ਾਰ ਵਿੱਚ ਸ਼ੁੱਧ ਰਿਟਰਨ ਲੰਬੀ ਮਿਆਦ ਦੇ ਕਿਰਾਏ ਦੇ ਬਾਜ਼ਾਰ ਨਾਲੋਂ 81٪ ਵੱਧ ਹੋ ਸਕਦਾ ਹੈ।
ਡੇਲਸਫੋਰਡ, ਹੈਪਬਰਨ ਸ਼ਾਇਰ ਅਤੇ ਬਾਇਰਨ ਬੇ ਸਮੇਤ ਕੁਝ ਖੇਤਰਾਂ ਵਿੱਚ ਤਿੰਨ ਚੌਥਾਈ ਨਵੇਂ ਘਰ ਵਿਸ਼ੇਸ਼ ਤੌਰ ‘ਤੇ ਛੁੱਟੀਆਂ ਮਨਾਉਣ ਵਾਲਿਆਂ ਨੂੰ ਪੇਸ਼ ਕੀਤੇ ਗਏ ਹਨ। Airbnb ਓਪਰੇਸ਼ਨਾਂ ਨੂੰ ਨਿਯਮਤ ਕਰਨ ਅਤੇ ਲਾਇਸੈਂਸ ਦੇਣ ਦੀ ਮੰਗ ਵੱਧ ਰਹੀ ਹੈ, ਪਰ ਕੰਪਨੀ ਉਨ੍ਹਾਂ ਦਾਅਵਿਆਂ ਨੂੰ ਰੱਦ ਕਰਦੀ ਹੈ ਕਿ ਪਾਬੰਦੀਆਂ ਲੰਬੀ ਮਿਆਦ ਦੀ ਰਿਹਾਇਸ਼ੀ ਸਪਲਾਈ ਨੂੰ ਸੰਤੁਲਿਤ ਕਰਨ ਵਿੱਚ ਮਦਦ ਕਰਨਗੀਆਂ। ਇਸ ਦੀ ਬਜਾਏ, Airbnb ਇੱਕ ਵਿਕਲਪਕ ਹੱਲ ਵਜੋਂ ਯੂਜਰਸ ਵੱਲੋਂ ਅਦਾ ਕੀਤੇ ਗਏ 5٪ ਟੈਕਸ ਦਾ ਸੁਝਾਅ ਦਿੰਦਾ ਹੈ।