ਮੈਲਬਰਨ :
ਆਸਟਰੇਲੀਆ ਤੋਂ ਚਾਰ ਸਾਲ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਵਾਸਤੇ ਮੈਲਬਰਨ ਤੋਂ ਇੰਡੀਆ ਵਾਲੀ ਕੁਆਂਟਸ ਫਲਾਈਟ `ਚ ਚੜ੍ਹਨ ਸਾਰ ਹੀ ਮੌਤ ਹੋ ਗਈ। ਜਿਸਨੂੰ ਡਾਕਟਰੀ ਸਹਾਇਤਾ ਵੀ ਦਿੱਤੀ ਗਈ ਸੀ ਪਰ ਉਸਦੀ ਜਾਨ ਨਹੀਂ ਬਚ ਸਕੀ।
ਮਨਪ੍ਰੀਤ ਦੀ ਇੱਕ ਸਹੇਲੀ ਗੁਰਦੀਪ ਕੌਰ ਅਨੁਸਾਰ ਇਹ ਘਟਨਾ 20 ਜੂਨ ਨੂੰ ਵਾਪਰੀ ਸੀ ਜਦੋਂ ਉਸਨੇ ਮੈਲਬਰਨ ਏਅਰਪੋਰਟ ਤੋਂ ਦਿੱਲੀ ਵਾਸਤੇ ਫਲਾਈਟ ਫੜੀ ਸੀ। ਏਅਰਪੋਰਟ ਪਹੁੰਚਣ ਤੋਂ ਬਾਅਦ ਉਸਦੀ ਤਬੀਅਤ ਠੀਕ ਨਹੀਂ ਸੀ ਅਤੇ ਜਹਾਜ਼ ਚੜ੍ਹਨ ਪਿੱਛੋਂ ਤਬੀਅਤ ਖ਼ਰਾਬ ਹੋ ਗਈ ਸੀ। ਮਨਪ੍ਰੀਤ ਕੌਰ ਮਾਰਚ 2000 `ਚ ਆਸਟਰੇਲੀਆ ਆਈ ਸੀ ਤੇ ਉਸ ਤੋਂ ਬਾਅਦ ਪਹਿਲੀ ਵਾਰ ਇੰਡੀਆ ਜਾ ਰਹੀ ਸੀ।
ਕੁਆਂਟਸ ਏਅਰਲਾਈਨ ਦੇ ਸਪੋਕਸਪਰਨ ਨੇ ਦੱਸਿਆ ਕਿ ਮਨਪ੍ਰੀਤ ਕੌਰ ਨੂੰ ਏਅਰਲਾਈਨ ਦੇ ਸਟਾਫ਼ ਨੇ ਲੋੜ ਅਨੁਸਾਰ ਡਾਕਟਰੀ ਸਹਾਇਤਾ ਦਿੱਤੀ ਸੀ। ਫਲਾਈਟ `ਚ ਬੈਠਣ ਮੌਕੇ ਉਹ ਸੀਟ ਬੈਲਟ ਲਾਉਣ ਦੀ ਕੋਸਿ਼ਸ਼ ਕਰ ਰਹੀ ਸੀ ਪਰ ਸੀਟ ਬੈਲਟ ਨਾ ਲਾ ਸਕੀ ਅਤੇ ਅੱਗੇ ਵਾਲੇ ਪਾਸੇ ਡਿੱਗ ਪਈ ਅਤੇ ਉਸਦੀ ਮੌਕੇ `ਤੇ ਹੀ ਮੌਤ ਹੋ ਗਈ।ਉਨ੍ਹਾਂ ਹਮਦਰਦੀ ਪ੍ਰਗਟ ਕਰਦਿਆਂ ਆਖਿਆ ਕਿ ਉਹ ਔਖ ਦੀ ਘੜੀ `ਚ ਮਨਪ੍ਰੀਤ ਦੇ ਪਰਿਵਾਰ ਦੇ ਨਾਲ ਹਨ।
ਮਨਪ੍ਰੀਤ ਦੀ ਰੂਮਮੇਟ ਕੁਲਦੀਪ ਦਾ ਕਹਿਣਾ ਹੈ ਕਿ ਮਨਪ੍ਰੀਤ ਬਹੁਤ ਵਧੀਆ ਅਤੇ ਦੋਸਤਾਨਾ ਸੁਭਾਅ ਵਾਲੀ ਕੁੜੀ ਸੀ। ਜਿਸਨੇ ਆਸਟਰੇਲੀਆ ਦੇ ਪੋਸਟ ਆਫਿਸ ਵਿੱਚ ਕੰਮ ਕੀਤਾ ਸੀ ਅਤੇ ਸ਼ੈੱਫ ਬਣਨਾ ਚਾਹੁੰਦੀ ਸੀ। ਕੁਲਦੀਪ ਨੇ ਅਪੀਲ ਕੀਤੀ ਹੈ ਕਿ “ਗੋ ਫੰਡ ਮੀ” `ਤੇ ਫੰਡ ਇਕੱਠਾ ਕੀਤਾ ਜਾ ਰਿਹਾ ਹੈ ਤਾਂ ਜੋ ਪੀੜਤ ਪਰਿਵਾਰ ਦੀ ਸਹਾਇਤਾ ਕੀਤੀ ਜਾ ਸਕੇ।