ਮੈਲਬਰਨ : ਮੈਲਬਰਨ ਅਤੇ ਸਿਡਨੀ ਵਿਚ ਪ੍ਰਾਪਰਟੀ ਦੀ ਆਕਸ਼ਨ ਵਿਚ ਬੋਲੀ ਲਗਾਉਣ ਵਾਲਿਆਂ (ਜਾਂ ਬਿਡਰਸ) ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਘੱਟ ਗਈ ਹੈ, ਜੋ ਸੰਭਾਵਿਤ ਘਰ ਖਰੀਦਦਾਰਾਂ ਲਈ ਵਧੇਰੇ ਸੌਖੇ ਹੁੰਦੇ ਬਾਜ਼ਾਰ ਦਾ ਸੰਕੇਤ ਹੈ।
ਮਈ ਦੌਰਾਨ ਸਿਡਨੀ ਦੀਆਂ ਆਕਸ਼ਨ ਵਿਚ ਔਸਤਨ ਤਿੰਨ ਬੋਲੀ ਦੇਣ ਵਾਲਿਆਂ ਨੇ ਹਿੱਸਾ ਲਿਆ, ਜਦੋਂ ਕਿ ਮੈਲਬਰਨ ਵਿਚ ਪ੍ਰਤੀ ਨਿਲਾਮੀ 2.5 ਬਿਡਰਸ ਨੇ ਹਿੱਸਾ ਲਿਆ- ਜੋ ਵਿਕਟੋਰੀਆ ਦੀ ਰਾਜਧਾਨੀ ਦੇ ਕਮਜ਼ੋਰ ਬਾਜ਼ਾਰ ਨੂੰ ਦਰਸਾਉਂਦਾ ਹੈ। ਮੈਲਬਰਨ ਦਾ ਮਈ ਦਾ ਨਤੀਜਾ ਲੰਬੇ ਸਮੇਂ ਤੋਂ ਚੱਲ ਰਹੇ ਔਸਤ ਤੋਂ ਹੇਠਾਂ ਆ ਗਿਆ ਜਦਕਿ ਸਿਡਨੀ ਦਾ ਨਤੀਜਾ ਥੋੜ੍ਹਾ ਜਿਹਾ ਉੱਪਰ ਰਿਹਾ।
ਲੰਮੀ ਹੋ ਰਹੀ ਆਕਸ਼ਨ ਸੂਚੀ ਕਾਰਨ ਖਰੀਦਦਾਰ ਪੂਲ ਕਮਜ਼ੋਰ ਹੋ ਰਿਹਾ ਦਿੱਤਾ ਹੈ, ਜਿਸ ਨਾਲ ਵਧੇਰੇ ਪ੍ਰਾਪਰਟੀਜ਼ ਮਾਰਕੀਟ ਵਿੱਚ ਆ ਰਹੀਆਂ ਹਨ। ਇਸ ਲਈ ਘਰਾਂ ਦੀ ਖ਼ਰੀਦ ਕਰਨ ਵਾਲਿਆਂ ਲਈ ਇਹ ਢੁਕਵਾਂ ਸਮਾਂ ਹੈ, ਖ਼ਾਸਕਰ ਸਸਤੇ ਮਕਾਨਾਂ ਦੇ ਬਾਜ਼ਾਰ ਵਿੱਚ ਪਹਿਲੀ ਵਾਰ ਖਰੀਦਦਾਰਾਂ ਲਈ। ਰੈਨੋਵੇਟ ਕੀਤੀਆਂ ਪ੍ਰਾਪਰਟੀਜ਼ ਧਿਆਨ ਖਿੱਚ ਰਹੀਆਂ ਹਨ, ਅਤੇ ਖਰੀਦਦਾਰਾਂ ਨੂੰ ਬਿਹਤਰ ਮੌਕੇ ਮਿਲ ਸਕਦੇ ਹਨ ਕਿਉਂਕਿ ਵਿਆਜ ਰੇਟ ਅਜੇ ਵੀ ਸਥਿਰ ਹਨ। ਹਾਲਾਂਕਿ ਮਹਿੰਗਾਈ ਰੇਟ ’ਚ ਹੋ ਰਹੇ ਵਾਧੇ ਕਾਰਨ ਕਈ ਅਰਥਸ਼ਾਸਤਰੀ ਅਗਸਤ ਮਹੀਨੇ ’ਚ ਵਿਅਾਜ ਰੇਟ ਨੂੰ ਇਕ ਵਾਰੀ ਫਿਰ ਵਧਾਏ ਜਾਣ ਦੀ ਭਵਿੱਖਬਾਣੀ ਕਰ ਰਹੇ ਹਨ।