ਮੈਲਬਰਨ : ਆਸਟ੍ਰੇਲੀਆਈ ਸਰਕਾਰ ਨੇ ਮੁਕਾਬਲੇਬਾਜ਼ੀ ਨੂੰ ਵਧਾਉਣ ਅਤੇ ਗਾਹਕ ਸੇਵਾ ਨੂੰ ਬਿਹਤਰ ਬਣਾਉਣ ਲਈ ਵੱਡੇ ਬੈਂਕਿੰਗ ਸੁਧਾਰ ਪੇਸ਼ ਕੀਤੇ ਹਨ। ਪ੍ਰਮੁੱਖ ਸੁਧਾਰਾਂ ਵਿੱਚ ਸੇਵਿੰਗਸ ਅਕਾਊਂਟ ਦੀਆਂ ਦੇ ਰੇਟ ਵਿੱਚ ਤਬਦੀਲੀਆਂ ਬਾਰੇ ਬੈਂਕਾਂ ਤੋਂ ਲਾਜ਼ਮੀ ਨੋਟੀਫਿਕੇਸ਼ਨ ਅਤੇ ਹੋਮ ਲੋਨ ਨੂੰ ਇੱਕ ਬੈਂਕ ਤੋਂ ਦੂਜੇ ਬੈਂਕ ’ਚ ਬਦਲਣ ਦੀ ਪ੍ਰਕਿਰਿਆ ਆਸਾਨ ਬਣਾਈ ਜਾਵੇਗੀ। ਖਜ਼ਾਨਚੀ ਜਿਮ ਚੈਲਮਰਜ਼ ਅਨੁਸਰ ਇਨ੍ਹਾਂ ਸੁਧਾਰਾਂ ਦਾ ਉਦੇਸ਼ ਗਾਹਕਾਂ ਨੂੰ ਬਿਹਤਰ ਵਿਕਲਪਾਂ ਅਤੇ ਡੀਲ ਨਾਲ ਮਜ਼ਬੂਤ ਕਰਨਾ ਹੈ।
ਸਾਲ 2023 ਅਤੇ 2020 ’ਚ ACCC ਵੱਲੋਂ ਕੀਤੀਆਂ ਦੋ ਜਾਂਚਾਂ ਦੀਆਂ ਸਿਫਾਰਸ਼ਾਂ ਤੋਂ ਬਾਅਦ ਸਰਕਾਰ ਛੋਟੇ ਬੈਂਕਾਂ ਦੇ ਫੰਡਿੰਗ ਸਰੋਤਾਂ ਦੀ ਸਮੀਖਿਆ ਕਰ ਕੇ ਅਰਥਵਿਵਸਥਾ ‘ਚ ਉਨ੍ਹਾਂ ਦੀ ਭੂਮਿਕਾ ਨੂੰ ਮਜ਼ਬੂਤ ਕਰਨ ‘ਤੇ ਵੀ ਧਿਆਨ ਕੇਂਦਰਿਤ ਕਰ ਰਹੀ ਹੈ। ਇਸ ਤੋਂ ਇਲਾਵਾ, ਵਿੱਤੀ ਤੁਲਨਾ ਵੈਬਸਾਈਟਾਂ ਨੂੰ ਉਤਪਾਦ ਸੰਬੰਧਾਂ ਅਤੇ ਰੈਂਕਿੰਗ ਵਿਧੀਆਂ ਵਿੱਚ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਸਖਤ ਖੁਲਾਸੇ ਦੀਆਂ ਜ਼ਰੂਰਤਾਂ ਦਾ ਸਾਹਮਣਾ ਕਰਨਾ ਪਵੇਗਾ।