ਮੈਲਬਰਨ ਦੇ ਪੰਜ ਅਜਿਹੇ ਸਬਅਰਬ ਜਿੱਥੇ ਅਜੇ ਵੀ ਮਕਾਨਾਂ ਦੇ ਕਿਰਾਏ 500 ਡਾਲਰ ਤੋਂ ਘੱਟ ਨੇ

ਮੈਲਬਰਨ: ਮੈਲਬਰਨ ਵਿਚ ਪੰਜ ਅਜਿਹੇ ਸਬਅਰਬ ਹਨ ਜਿੱਥੇ ਮਕਾਨਾਂ ਦਾ ਕਿਰਾਇਆ ਅਜੇ ਵੀ 500 ਡਾਲਰ ਤੋਂ ਘੱਟ ਹੈ। ਰੇ ਵ੍ਹਾਈਟ ਦੇ ਅੰਕੜਿਆਂ ਅਨੁਸਾਰ, 500 ਡਾਲਰ ਤੋਂ ਘੱਟ ’ਤੇ ਕਿਰਾਏ ’ਤੇ ਮਿਲ ਰਹੀਆਂ 729 ਪ੍ਰਾਪਰਟੀਜ਼ ਦੇ ਨਾਲ Werribee ਸੂਚੀ ’ਚ ਵਿੱਚ ਸਭ ਤੋਂ ਉੱਪਰ ਹੈ। ਇਸ ਇਲਾਕੇ ’ਚ ਵੱਡੀਆਂ ਤਬਦੀਲੀਆਂ ਵੇਖਣ ਨੂੰ ਮਿਲੀਆਂ ਹਨ ਅਤੇ ਇਹ ਬਿਲਕੁਲ ਨਵੇਂ ਘਰਾਂ ਅਤੇ ਸਬ-ਡਿਵੀਜ਼ਨਾਂ ਦੀ ਉਪਲਬਧਤਾ ਕਾਰਨ ਕਿਰਾਏਦਾਰਾਂ ਅਤੇ ਨਿਵੇਸ਼ਕਾਂ ਲਈ ਵਧੇਰੇ ਆਕਰਸ਼ਕ ਬਣ ਰਿਹਾ ਹੈ। ਹਾਲਾਂਕਿ, ਮੰਟੇਲੋ ਰੀਅਲ ਅਸਟੇਟ ਦੇ ਡਾਇਰੈਕਟਰ ਜੇਸਨ ਮੰਟੇਲੋ ਨੇ ਚੇਤਾਵਨੀ ਦਿੱਤੀ ਹੈ ਕਿ ਵੇਰੀਬੀ ਦੀ ਇਹ ਸਮਰੱਥਾ ਜ਼ਿਆਦਾ ਸਮੇਂ ਤੱਕ ਨਹੀਂ ਰਹਿ ਸਕਦੀ। ਨਵੇਂ ਟੈਕਸਾਂ ਦੀ ਸ਼ੁਰੂਆਤ ਕਾਰਨ ਇੱਥੇ ਕਿਰਾਏ ਵਧ ਸਕਦੇ ਹਨ।

Tarneit ਪਿਛਲੇ 12 ਮਹੀਨਿਆਂ ਵਿੱਚ 500 ਤੋਂ ਘੱਟ ਸੂਚੀਬੱਧ 532 ਪ੍ਰਾਪਰਟੀਜ਼ ਦੇ ਨਾਲ ਦੂਜਾ ਸਭ ਤੋਂ ਸਸਤਾ ਸਬਅਰਬ ਹੈ। ਰਿਲਾਇੰਸ ਵੇਰੀਬੀ ਦੇ ਸਹਾਇਕ ਪ੍ਰਾਪਰਟੀ ਮੈਨੇਜਰ ਵਿਪੁਲ ਗਾਬਾ ਇਸ ਦਾ ਕਾਰਨ ਇਲਾਕੇ ਵਿਚ ਵੱਡੀ ਗਿਣਤੀ ਵਿਚ ਨਵੇਂ ਘਰਾਂ ਅਤੇ ਮਜ਼ਬੂਤ ਭਾਰਤੀ ਭਾਈਚਾਰੇ ਨੂੰ ਦੱਸਦੇ ਹਨ। ਹੋਰ ਮਹੱਤਵਪੂਰਨ ਸਬਅਰਬਾਂ ਵਿੱਚ ਵਿੰਡਮ ਵੇਲ, ਪੁਆਇੰਟ ਕੁੱਕ ਅਤੇ ਹੌਪਰਜ਼ ਕਰਾਸਿੰਗ ਸ਼ਾਮਲ ਹਨ।