ਨਿਖਿਲ ਗੁਪਤਾ ਦੀ ਅਮਰੀਕਾ ਹਵਾਲਗੀ ਦਾ ਰਾਹ ਪੱਧਰਾ ਚੈੱਕ ਰਿਪਬਲਿਕ ਦੀ ਅਦਾਲਤ ’ਚ ਅਪੀਲ ਰੱਦ

ਮੈਲਬਰਨ: ਖਾਲਿਸਤਾਨੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕਥਿਤ ਸਾਜਿਸ਼ ਰਚਣ ਦੇ ਦੋਸ਼ ‘ਚ ਯੂਰਪੀ ਦੇਸ਼ ਚੈੱਕ ਰਿਪਬਲਿਕ ਦੀ ਇੱਕ ਜੇਲ੍ਹ ’ਚ ਬੰਦ ਭਾਰਤੀ ਨਾਗਰਿਕ ਨਿਖਿਲ ਗੁਪਤਾ ਦੀ ਅਮਰੀਕਾ ਹਵਾਲਗੀ ਦਾ ਰਸਤਾ ਸਾਫ ਹੋ ਗਿਆ ਹੈ। ਅਮਰੀਕਾ ਸਰਕਾਰ ਦੀ ਬੇਨਤੀ ‘ਤੇ ਪ੍ਰਾਗ ‘ਚ ਚੈੱਕ ਅਧਿਕਾਰੀਆਂ ਵੱਲੋਂ ਉਸ ਨੂੰ ਗ੍ਰਿਫਤਾਰ ਕੀਤੇ ਜਾਣ ਦੇ ਲਗਭਗ ਇਕ ਸਾਲ ਬਾਅਦ ਦੇਸ਼ ਦੀ ਸੁਪਰੀਮ ਕੋਰਟ ਨੇ ਨਿਖਿਲ ਗੁਪਤਾ ਦੀ ਅਮਰੀਕਾ ਹਵਾਲਗੀ ਨੂੰ ਜਾਇਜ਼ ਠਹਿਰਾਇਆ ਹੈ। ਉਸ ’ਤੇ ਭਾਰਤ ਸਰਕਾਰ ਦੇ ਇਕ ਅਧਿਕਾਰੀ ਦੇ ਇਸ਼ਾਰੇ ‘ਤੇ ਪੰਨੂ ਨੂੰ ਮਾਰਨ ਲਈ ਕਾਤਲ ਕਿਰਾਏ ’ਤੇ ਸੱਦਣ ਦਾ ਦੋਸ਼ ਹੈ। ਚੈੱਕ ਗਣਰਾਜ ਦੀ ਸੰਵਿਧਾਨਕ ਅਦਾਲਤ ਨੇ ਬੁੱਧਵਾਰ ਸ਼ਾਮ ਨੂੰ ਜਾਰੀ ਇਕ ਬਿਆਨ ਵਿਚ ਪ੍ਰਾਗ ਦੀ ਮਿਊਂਸਪਲ ਕੋਰਟ ਦੇ 23 ਨਵੰਬਰ, 2023 ਦੇ ਫੈਸਲਿਆਂ ਅਤੇ ਪ੍ਰਾਗ ਵਿਚ ਹਾਈ ਕੋਰਟ ਦੇ 8 ਜਨਵਰੀ, 2024 ਦੇ ਫੈਸਲਿਆਂ ’ਤੇ ਗੁਪਤਾ ਦੀ ਚੁਣੌਤੀ ਨੂੰ ਖਾਰਜ ਕਰ ਦਿੱਤਾ। ਬੁੱਧਵਾਰ ਦੇ ਘਟਨਾਕ੍ਰਮ ਨੇ ਗੁਪਤਾ ਦੀ ਹਵਾਲਗੀ ਦਾ ਰਾਹ ਪੱਧਰਾ ਕਰ ਦਿੱਤਾ ਹੈ ਕਿਉਂਕਿ ਅੰਤਿਮ ਫੈਸਲਾ ਹੁਣ ਨਿਆਂ ਮੰਤਰਾਲੇ ‘ਤੇ ਹੈ।

ਜਾਣੋ ਕੀ ਹੈ ਮਾਮਲਾ : ਅਮਰੀਕੀ ‘ਸਿੱਖ’ ਦੇ ਕਤਲ ਦੀ ਸਾਜ਼ਿਸ਼ ਰਚਣ ਲਈ ਭਾਰਤੀ ਨਾਗਰਿਕ ਵਿਰੁਧ ਨਿਊਯਾਰਕ ਦੀ ਅਦਾਲਤ ’ਚ ਦੋਸ਼ਪੱਤਰ ਦਾਇਰ (US Sikh assassination plot) – Sea7 Australia

Leave a Comment