ਸਾਊਥ ਆਸਟ੍ਰੇਲੀਆ ’ਚ Domino’s ਦੀਆਂ ਇਕ ਚੌਥਾਈ ਫ਼ਰੈਂਚਾਇਜ਼ੀਆਂ ਨੂੰ ਵੱਡਾ ਝਟਕਾ, ਟਰੇਨੀ ਨਹੀਂ ਰੱਖ ਸਕਣਗੇ ਕੰਮ ’ਤੇ

cbadmin
By
cbadmin
1 Min Read

ਮੈਲਬਰਨ : ਸਾਊਥ ਆਸਟ੍ਰੇਲੀਆ ਵਿਚ Domino’s ਦੀਆਂ ਲਗਭਗ ਇਕ ਚੌਥਾਈ ਫਰੈਂਚਾਇਜ਼ੀ ਚਲਾਉਣ ਵਾਲਾ ਇਕ ਆਪਰੇਟਰ ’ਤੇ ਟਰੇਨੀਆਂ ਦੀ ਨਿਯੁਕਤੀ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜਾਂਚ ਵਿਚ ਪਾਇਆ ਗਿਆ ਹੈ ਕਿ ਉਨ੍ਹਾਂ ਨੇ ਟਰੇਨੀਆਂ ਨੂੰ 15 ਡਾਲਰ ਤੋਂ ਵੀ ਘੱਟ ਤਨਖ਼ਾਹ ’ਤੇ ਕੰਮ ਕਰਵਾਇਆ ਅਤੇ ਬਦਲੇ ਵਿਚ ਯੋਗਤਾ ਵੀ ਪ੍ਰਦਾਨ ਨਹੀਂ ਕੀਤੀ। 6 ਮਹੀਨਿਆਂ ਦੀ ਜਾਂਚ ’ਚ ਪਾਇਆ ਗਿਆ ਕਿ ਫਰੈਂਚਾਇਜ਼ੀ, Team Van Diemen SA ਕੋਲ 269 ਟ੍ਰੇਨੀ ਇਕਰਾਰਨਾਮੇ ਸਨ, ਪਰ ਸਿਰਫ 48 ਦੇ ਨਤੀਜੇ ਵਜੋਂ ਸਫਲ ਕੁਆਲੀਫਿਕੇਸ਼ਨ ਹੋਇਆ। ਓਪਰੇਟਰਾਂ ਨੂੰ ਟਰੇਨੀਆਂ ਦੀ ਦੁਬਾਰਾ ਭਰਤੀ ਕਰਨ ’ਤੇ 10,000 ਡਾਲਰ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। Domino’s ਨੇ ਕਿਹਾ ਹੈ ਕਿ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ। ਉਧਰ ਸਕਿੱਲਜ਼ ਕਮਿਸ਼ਨਰ ਹੁਣ ਇਹ ਦੇਖਣ ਲਈ ਹੋਰ ਫਾਸਟ ਫੂਡ ਦੁਕਾਨਾਂ ਦੀ ਜਾਂਚ ਕਰ ਰਿਹਾ ਹੈ ਕਿ ਕੀ ਉਹ ਵੀ ਇਸੇ ਤਰ੍ਹਾਂ ਦੇ ਅਭਿਆਸਾਂ ਵਿੱਚ ਸ਼ਾਮਲ ਹਨ।

Share This Article