ਸ਼ੋਅ ਮੁਲਤਵੀ ਹੋਣ ਨਾਲ ਗਾਇਕ ਮੀਕਾ ਸਿੰਘ ਨੂੰ ਕਰੋੜਾਂ ਦਾ ਘਾਟਾ – ਆਸਟਰੇਲੀਆ, ਨਿਊਜ਼ੀਲੈਂਡ ਸਮੇਤ ਕਈ ਮੁਲਕਾਂ `ਚ ਹੋਣੇ ਸਨ ਪ੍ਰੋਗਰਾਮ

cbadmin
By
cbadmin
1 Min Read

ਮੈਲਬਰਨ : ਪੰਜਾਬੀ ਕਲਾਊਡ ਟੀਮ

ਪ੍ਰਸਿੱਧ ਗਾਇਕ ਮੀਕਾ ਸਿੰਘ ਦੀ ਅਚਾਨਕ ਸਿਹਤ ਖ਼ਰਾਬ ਹੋਣ ਕਰਕੇ ਆਸਟਰੇਲੀਆ, ਨਿਊਜ਼ੀਲੈਂਡ, ਮਲੇਸ਼ੀਆ, ਥਾਈਲੈਂਡ , ਬਾਲੀ ਅਤੇ ਸਿੰਗਾਪੋਰ ਦੇ ਸ਼ੋਅ ਮੁਲਤਵੀ ਨਾਲ ਉਸਨੂੰ ਕਰੋੜਾਂ ਰੁਪਏ ਦਾ ਘਾਟਾ ਪਿਆ ਹੈ।

ਇੱਕ ਰਿਪੋਰਟ ਅਨੁਸਾਰ ਮੀਕਾ ਸਿੰਘ ਨੇ ਕੈਲਫੋਰਨੀਆ `ਚ ਪ੍ਰੈੱਸ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਸਦੇ 24 ਸਾਲ ਦੇ ਗਾਇਕੀ ਦੇ ਸਫ਼ਰ ਦੌਰਾਨ ਹੁਣ ਸਭ ਤੋਂ ਔਖਾ ਸਮਾਂ ਹੈ, ਜਦੋਂ ਉਸਨੂੰ ਵਰਲਡ ਟੂਰ ਦੌਰਾਨ ਆਪਣੇ ਗਲੇ ਦੀ ਇਨਫੈਕਸ਼ਨ ਹੋਣ ਕਰਕੇ ਉਸਨੂੰ ਵੱਖ-ਵੱਖ ਦੇਸ਼ਾਂ `ਚ ਕਈ ਪ੍ਰੋਗਰਾਮ ਮੁਲਤਵੀ ਕਰਕੇ 10-15 ਕਰੋੜ ਦਾ ਘਾਟਾ ਪਿਆ ਹੈ। ਡਾਕਟਰਾਂ ਨੇ ਉਸਨੂੰ ਸਲਾਹ ਦਿੱਤੀ ਕਿ ਅਮਰੀਕਾ ਤੋਂ 25 ਘੰਟੇ ਦੀ ਫਲਾਈਟ ਲੈ ਕੇ ਆਸਟਰੇਲੀਆ ਪਹੁੰਚਣਾ ਉਸਦੀ ਸਿਹਤ ਲਈ ਠੀਕ ਨਹੀਂ ਸੀ। ਜਿਸ ਕਰਕੇ ਉਸਨੂੰ ਔਖੇ ਹੋ ਕੇ ਪ੍ਰੋਗਰਾਮ ਮੁਲਤਵੀ ਕਰਨਾ ਵਾਲਾ ਫ਼ੈਸਲਾ ਲੈਣਾ ਪਿਆ।

ਪਰ ਫਿਲਹਾਲ ਹੁਣ ਉਹ ਠੀਕ ਹੋਣ ਕਰਕੇ ਨਵੇਂ ਸਿਰੇ ਤੋਂ ਪ੍ਰੋਗਰਾਮ ਵਿਉਂਤਣ ਲਈ ਯਤਨਸ਼ੀਲ ਹੈ।

Share This Article
Leave a Comment

Leave a Reply

Your email address will not be published. Required fields are marked *