ਆਸਟ੍ਰੇਲੀਆ ’ਚ ਟਰੇਡੀ ਬਲਿਹਾਰ ਸਿੰਘ ਤੇ ਸਾਥੀ ਰਿਸ਼ਵਤ ਦੇਣ ਦੀ ਕੋਸ਼ਿਸ਼ ਦਾ ਦੋਸ਼ ਕਬੂਲਣ ਲਈ ਤਿਆਰ

cbadmin
By
cbadmin
1 Min Read

ਮੈਲਬਰਨ : ਵਿਕਟੋਰੀਅਨ ਬਿਲਡਿੰਗ ਅਥਾਰਟੀ (VBA) ਦੇ ‘ਰਿਸ਼ਵਤ ਬਦਲੇ ਰਜਿਸਟਰੇਸ਼ਨ ਘਪਲੇ’ ’ਚ ਰਿਸ਼ਵਤਖੋਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਤਿੰਨ ਕਾਰੋਬਾਰੀ ਆਪਣੇ ਦੋਸ਼ ਕਬੂਲਣ ਲਈ ਤਿਆਰ ਹਨ। Truganina ਦੇ ਭੈਰਵ ਪ੍ਰਸਾਦ ਨੰਗਾਨੂਰੀ (45), Donvale ਦੇ David Janev (51) ਅਤੇ Melbourne ਦੇ ਬਲਿਹਾਰ ਸਿੰਘ (42) ਮੰਗਲਵਾਰ ਨੂੰ ਮੈਲਬਰਨ ਮੈਜਿਸਟ੍ਰੇਟ ਅਦਾਲਤ ਵਿਚ ਸੰਖੇਪ ਰੂਪ ਵਿਚ ਪੇਸ਼ ਹੋਏ। IBAC ਦੀ ਜਾਂਚ ਤੋਂ ਬਾਅਦ ਅਦਾਲਤ ’ਚ ਉਨ੍ਹਾਂ ਨੇ ਸੰਕੇਤ ਦਿੱਤਾ ਕਿ ਉਹ ਅਗਲੇ ਮਹੀਨੇ ਅਦਾਲਤ ਵਿਚ ਵਾਪਸ ਆਉਣ ‘ਤੇ ਆਪਣਾ ਦੋਸ਼ ਕਬੂਲ ਕਰਨਗੇ। ਇਹ ਤਿੰਨੇ ਵਿਅਕਤੀ ਉਨ੍ਹਾਂ 38 ਲੋਕਾਂ ਵਿੱਚ ਸ਼ਾਮਲ ਹਨ ਜੋ ਘਪਲੇ ਨੂੰ ਲੈ ਕੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।

ਇਸ ਮਾਮਲੇ ਵਿੱਚ ਜਨਤਕ ਕੀਤੇ ਗਏ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ Nanganoori ‘ਤੇ VBA ਦੇ ਸਾਬਕਾ ਕਰਮਚਾਰੀ Phillip Caccamo ਨੂੰ ਭ੍ਰਿਸ਼ਟ ਤਰੀਕੇ ਨਾਲ ‘ਅਣਉਚਿਤ ਇਨਾਮ, ਭਾਵ ਕੁਝ ਪੈਸੇ’ ਦੀ ਪੇਸ਼ਕਸ਼ ਕਰਨ ਦਾ ਦੋਸ਼ ਹੈ। ਇਹ ਮਾਮਲਾ ਅਗਸਤ ਅਤੇ ਸਤੰਬਰ 2023 ਦੇ ਵਿਚਕਾਰ ਦਾ ਹੈ। ਮਾਮਲੇ ਦੀ ਅਗਲੀ ਸੁਣਵਾਈ ਜੁਲਾਈ ’ਚ ਹੋਵੇਗੀ ਜਦੋਂ Nanganoori ਅਤੇ Janev ਅਦਾਲਤ ’ਚ ਪੇਸ਼ ਹੋਣਗੇ। ਬਲਿਹਾਰ ਸਿੰਘ ਨੂੰ ਅਕਤੂਬਰ ’ਚ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।

Source: Herald Sun

TAGGED:
Share This Article