ਵਿਕਟੋਰੀਆ ’ਚ ਦਰਦਨਾਕ ਹਾਦਸਾ, ਸਵੇਰੇ-ਸਵੇਰੇ ਘਰ ’ਚ ਸੁੱਤੇ ਪਏ ਬਜ਼ੁਰਗ ਜੋੜੇ ’ਤੇ ਜਾ ਚੜ੍ਹਿਆ ਟਰੱਕ, ਮੌਤ

cbadmin
By
cbadmin
1 Min Read

ਮੈਲਬਰਨ : ਵਿਕਟੋਰੀਆ ਦੇ ਵੈਸਟ ’ਚ ਸਥਿਤ Tower Hill ’ਚ ਇਕ ਦਰਦਨਾਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਟਰੱਕ ਪ੍ਰਿੰਸ ਹਾਈਵੇਅ ਤੋਂ ਉਤਰ ਕੇ ਇਕ ਘਰ ਨਾਲ ਟਕਰਾ ਗਿਆ। ਹਾਦਸੇ ’ਚ 81 ਸਾਲ ਦੇ Jim Madden ਅਤੇ 80 ਸਾਲ ਦੀ Carmel Madden ਦੀ ਮੌਤ ਹੋ ਗਈ। ਇਹ ਜੋੜਾ ਆਪਣੇ ਬੈੱਡਰੂਮ ਵਿਚ ਸੀ ਅਤੇ ਇਕ ਜਣਾ ਸੁੱਤਾ ਹੋਇਆ ਸੀ, ਜਦੋਂ ਸਵੇਰੇ 7 ਵਜੇ ਦੇ ਕਰੀਬ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਦੇ ਘਰ ਨੂੰ ਟੱਕਰ ਮਾਰ ਦਿੱਤੀ।

Carmel Madden ਅਤੇ Jim Madden

ਪੋਰਟਲੈਂਡ ਦੇ ਰਹਿਣ ਵਾਲੇ 70 ਸਾਲ ਦੇ ਡਰਾਈਵਰ ਨੂੰ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ Warrnambool ਹਸਪਤਾਲ ਲਿਜਾਇਆ ਗਿਆ। ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ, ਜਿਸ ਵਿੱਚ ਮਕੈਨੀਕਲ ਗਲਤੀ, ਡਰਾਈਵਰ ਦਾ ਧਿਆਨ ਭਟਕਣਾ, ਜਾਂ ਡਾਕਟਰੀ ਘਟਨਾ ਵਰਗੇ ਕਾਰਕਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ।

Share This Article