ਰੇਲ ਯੂਨੀਅਨ ਦੀ ਹੜਤਾਲ ਵਿਚਕਾਰ ਸਿਡਨੀ ’ਚ ਰੇਲਗੱਡੀ ਪਟੜੀ ਤੋਂ ਉਤਰੀ, ਜਾਂਚ ਸ਼ੁਰੂ

cbadmin
By
cbadmin
1 Min Read

ਮੈਲਬਰਨ : ਸਿਡਨੀ ’ਚ ਕੱਲ ਸਵੇਰੇ Richmond ਨੇੜੇ Clarendon Station ’ਤੇ ਲੋਕਾਂ ਦੀ ਭਾਰੀ ਭੀੜ ਦਰਮਿਆਨ ਇਕ ਯਾਤਰੀ ਰੇਲ ਗੱਡੀ ਪਟੜੀ ਤੋਂ ਉਤਰ ਗਈ। Transport for NSW ਨੇ ਪੁਸ਼ਟੀ ਕੀਤੀ ਕਿ ਇਹ ਹਾਦਸਾ T-1 North Shore & Western line ’ਤੇ ਵਾਪਰਿਆ। ਰੇਲ ਗੱਡੀ ਸੈਂਟਰਲ ਵੱਲ ਜਾ ਰਹੀ ਸੀ ਜਦੋਂ ਇਹ ਪਟੜੀਆਂ ਤੋਂ ਉਤਰ ਗਈ। TFNSW ਨੇ ਇਹ ਵੀ ਕਿਹਾ ਕਿ ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਜਾਂਚ ਪ੍ਰਕਿਰਿਆ ਦੌਰਾਨ ਕਾਰਨ ਦਾ ਪਤਾ ਲਗਾਇਆ ਜਾਵੇਗਾ। ਸਿਰਫ ਰੇਲ ਗੱਡੀ ਦਾ ਅਗਲਾ ਹਿੱਸਾ ਪਟੜੀਆਂ ਤੋਂ ਉਤਰਿਆ, ਜਿਸ ਨਾਲ ਇਹ ਅਚਾਨਕ ਰੁਕ ਗਈ। ਬੱਸ ਬਦਲਣ ਦਾ ਕੰਮ ਸਾਰਾ ਦਿਨ ਚੱਲ ਰਿਹਾ ਸੀ। ਰੇਲ ਗੱਡੀ ਨੂੰ ਸ਼ਾਮ 5 ਵਜੇ ਵਾਪਸ ਪਟੜੀਆਂ ’ਤੇ ਲਿਆਂਦਾ ਗਿਆ। ਇਹ ਘਟਨਾ ਰੇਲ ਯੂਨੀਅਨ ਵੱਲੋਂ ਹੜਤਾਲ ਵਿਚਕਾਰ ਵਾਪਰੀ ਹੈ, ਜਿਸ ਕਾਰਨ ਬੁੱਧਵਾਰ ਅਤੇ ਕੱਲ੍ਹ ਵਿੱਚ 2000 ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ।

Share This Article