ਰਿਹਾਇਸ਼ੀ ਸੰਕਟ ਦੇ ਬਾਵਜੂਦ ਆਸਟ੍ਰੇਲੀਆ ’ਚ 70 ਫ਼ੀਸਦੀ ਬਜ਼ੁਰਗ ਨਹੀਂ ਛੱਡ ਰਹੇ ਵੱਡੇ ਘਰ, ਜਾਣੋ ਕੀ ਕਹਿੰਦੀ ਹੈ RLC ਦੀ ਰਿਪੋਰਟ

cbadmin
By
cbadmin
1 Min Read

ਮੈਲਬਰਨ : ਆਸਟ੍ਰੇਲੀਆ ਦੇ ਵਿਗੜਦੇ ਰਿਹਾਇਸ਼ੀ ਸੰਕਟ ਦੇ ਬਾਵਜੂਦ ਵੱਡੇ ਘਰਾਂ ’ਚ ਰਹਿਣ ਵਾਲੇ ਲਗਭਗ 70٪ ਬਜ਼ੁਰਗ ਲੋਕਾਂ ਵੱਲੋਂ ਛੋਟੇ ਘਰਾਂ ’ਚ ਜਾਣ ਦਾ ਕੋਈ ਇਰਾਦਾ ਨਹੀਂ ਹੈ। ਸਿਰਫ 19٪ ਅਜਿਹੇ ਲੋਕ ਹੀ ਛੋਟੀਆਂ ਪ੍ਰਾਪਰਟੀਆਂ ਵਿੱਚ ਗਏ ਹਨ, ਜਿਨ੍ਹਾਂ ਦੇ ਬੱਚਿਆਂ ਨੇ ਵੱਡੇ ਹੋ ਕੇ ਆਪਣੇ ਘਰ ਖ਼ਰੀਦ ਲਏ ਹਨ। ਜਦੋਂ ਕਿ 13٪ ਇਸ ’ਤੇ ਵਿਚਾਰ ਕਰ ਰਹੇ ਹਨ। ਰਿਪੋਰਟ ਅਨੁਸਾਰ 79% ਸਾਊਥ ਆਸਟ੍ਰੇਲੀਅਨ ਬਜ਼ੁਰਗਾਂ ਨੂੰ ਆਪਣੇ ਵੱਡੇ ਘਰਾਂ ਨਾਲ ਪਿਆਰ ਹੈ, ਜਦਕਿ 67% ਵਿਕਟੋਰੀਅਨ ਤੇ NSW ਵਾਸੀ, 68% ਕੁਈਨਜ਼ਲੈਂਡ ਵਾਸੀਆਂ ਦਾ ਵੀ ਆਪਣੇ ਘਰਾਂ ਨੂੰ ਵੇਚਣ ਦਾ ਕੋਈ ਇਰਾਦਾ ਨਹੀਂ।

ਰਿਟਾਇਰਮੈਂਟ ਲਿਵਿੰਗ ਕੌਂਸਲ ਨੇ ਆਸਟ੍ਰੇਲੀਆ ਭਰ ਵਿਚ 59,576 ਅਜਿਹੇ ਘਰਾਂ ਨੂੰ ਵੱਡੇ ਪਰਵਾਰਾਂ ਲਈ ਮੁਹੱਈਆ ਕਰਵਾਉਣ ਲਈ ਸੁਧਾਰਾਂ ਦੀ ਅਪੀਲ ਕੀਤੀ ਹੈ, ਜਿਸ ਵਿਚ ‘ਏਜ ਪੈਨਸ਼ਨ ਐਸੇਟ ਟੈਸਟ’ ਅਤੇ ਕਾਮਨਵੈਲਥ ਕਿਰਾਇਆ ਸਹਾਇਤਾ ਯੋਗਤਾ ਵਿਚ ਤਬਦੀਲੀਆਂ ਦਾ ਸੁਝਾਅ ਦਿੱਤਾ ਗਿਆ ਹੈ ਤਾਂ ਜੋ ਬਜ਼ੁਰਗਾਂ ਨੂੰ ਉਨ੍ਹਾਂ ਲਈ ਸਹੀ ਆਕਾਰ ਦੇ ਮਕਾਨ ’ਚ ਜਾਣ ਲਈ ਉਤਸ਼ਾਹਤ ਕੀਤਾ ਜਾ ਸਕੇ ਅਤੇ ਛੋਟੇ ਪਰਿਵਾਰਾਂ ਲਈ ਰਿਹਾਇਸ਼ ਮੁਹੱਈਆ ਹੋ ਸਕੇ।

ਇਸ ਨਾਲ ਸੰਭਾਵਤ ਤੌਰ ’ਤੇ ਸਟੈਂਪ ਡਿਊਟੀ ਮਾਲੀਆ ਵਿੱਚ 2.95 ਬਿਲੀਅਨ ਡਾਲਰ ਵੀ ਪੈਦਾ ਕੀਤੇ ਜਾ ਸਕਦੇ ਹਨ ਅਤੇ ਜਨਤਕ ਰਿਹਾਇਸ਼ ਅਤੇ ਸਿਹਤ ਸੰਭਾਲ ਪ੍ਰਣਾਲੀਆਂ ’ਤੇ ਦਬਾਅ ਘਟਾਇਆ ਜਾ ਸਕੇਗਾ।

TAGGED:
Share This Article