ਮੈਲਬਰਨ ਦੇ ਘਰ ’ਚੋਂ ਵੱਡੀ ਮਾਤਰਾ ’ਚ ਭੰਗ ਦੇ ਪੌਦੇ ਜ਼ਬਤ, ਦਰੱਖ਼ਤ ਡਿੱਗਣ ਮਗਰੋਂ ਹੋਇਆ ਸੀ ਸ਼ੱਕ

cbadmin
By
cbadmin
1 Min Read

ਮੈਲਬਰਨ : ਮੈਲਬਰਨ ਦੇ ਸਾਊਥ-ਈਸਟ ਇਲਾਕੇ ’ਚ ਪੁਲਸ ਨੇ ਵੱਡੀ ਮਾਤਰਾ ’ਚ ਭੰਗ ਬਰਾਮਦ ਕੀਤੀ ਹੈ। Malvern ਈਸਟ ’ਚ ਇਕ ਕਿਰਾਏ ਦੇ ਘਰ ’ਚੋਂ ਭੰਗ ਦਾ ਪਤਾ ਉਦੋਂ ਲੱਗਾ ਸੀ ਜਦੋਂ ਮਾਰਚ ਦੌਰਾਨ ਹਨੇਰੀ ਕਾਰਨ ਇਥੇ ਇਕ ਦਰੱਖਤ ਡਿੱਗ ਗਿਆ ਸੀ।

ਦਰੱਖਤ ਡਿੱਗਣ ਕਾਰਨ ਮੌਕੇ ’ਤੇ ਆਏ ਪਾਵਰ ਕੰਪਨੀ ਨੇ Batesford Road ’ਤੇ ਇਕ ਪ੍ਰਾਪਰਟੀ ਵਿਚ ਗੈਰ-ਕਾਨੂੰਨੀ ਬਿਜਲੀ ਬਾਈਪਾਸ ਦਾ ਪਤਾ ਲਗਾਇਆ, ਜਿਸ ਤੋਂ ਬਾਅਦ ਪੁਲਿਸ ਜਾਂਚ ਸ਼ੁਰੂ ਕਰ ਦਿੱਤੀ ਗਈ। ਘਰ ਦੇ ਅੰਦਰ, ਪੁਲਿਸ ਨੇ ਭੰਗ ਦੇ 90 ਪੌਦੇ ਲੱਭੇ, ਜਿਨ੍ਹਾਂ ’ਚੋਂ 39 ਵਾਢੀ ਲਈ ਤਿਆਰ ਸਨ ਅਤੇ 51 ਵਿਕਾਸ ਦੇ ਵੱਖ-ਵੱਖ ਪੜਾਵਾਂ ਵਿੱਚ ਸਨ। ਇਸ ਫ਼ਸਲ ਦੀ ਅਨੁਮਾਨਿਤ ਕੀਮਤ 2,46,000 ਡਾਲਰ ਹੈ। ਮਕਾਨ ਛਾਪੇਮਾਰੀ ਦੇ ਸਮੇਂ ਖਾਲੀ ਸੀ, ਜਿਸ ਕਾਰਨ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ ਅਤੇ ਜਾਂਚ ਜਾਰੀ ਹੈ।

Prahran ਡਿਵੀਜ਼ਨਲ ਰਿਸਪਾਂਸ ਯੂਨਿਟ ਦੇ ਡਿਟੈਕਟਿਵ ਸੀਨੀਅਰ ਸਾਰਜੈਂਟ Scott Ishac ਨੇ ਕਿਹਾ ਕਿ ਇਹ ਪਰਦਾਫਾਸ਼ ਸਥਾਨਕ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀਆਂ ਕਾਰਵਾਈਆਂ ਲਈ ਇਕ ਵੱਡਾ ਝਟਕਾ ਹੈ। ਉਨ੍ਹਾਂ ਲੋਕਾਂ ਨੂੰ ਚੌਕਸ ਰਹਿਣ ਅਤੇ ਸ਼ੱਕੀ ਗਤੀਵਿਧੀਆਂ ਦੀ ਰਿਪੋਰਟ ਕਰਨ ਦੀ ਅਪੀਲ ਕੀਤੀ।

Share This Article