ਮੁੱਖ ਮਹਿੰਗਾਈ ਰੇਟ ’ਚ ਕਮੀ, ਵਿਆਜ ਰੇਟ ’ਚ ਕਟੌਤੀ ਦੀ ਸੰਭਾਵਨਾ ਵਧੀ

cbadmin
By
cbadmin
1 Min Read

ਮੈਲਬਰਨ : ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ ਦੇ ਅਨੁਸਾਰ, ਆਸਟ੍ਰੇਲੀਆ ਦੀ ਮਹਿੰਗਾਈ ਰੇਟ ਨਵੰਬਰ ਤੱਕ ਦੇ 12 ਮਹੀਨਿਆਂ ਵਿੱਚ ਵਧ ਕੇ 2.3٪ ਹੋ ਗਈ ਹੈ, ਜੋ ਅਕਤੂਬਰ ਵਿੱਚ 2.1٪ ਸੀ। ਇਹ ਵਾਧਾ ਭੋਜਨ, ਤੰਬਾਕੂ, ਸ਼ਰਾਬ ਅਤੇ ਮਨੋਰੰਜਨ ’ਤੇ ਖਰਚ ਕਰਕੇ ਹੋਇਆ। ਹਾਲਾਂਕਿ ਬਿਜਲੀ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਗਿਰਾਵਟ ਨਾਲ ਕੀਮਤਾਂ ’ਚ ਕੁੱਝ ਕਮੀ ਆਈ। ਹਾਲਾਂਕਿ, ਮੁੱਖ ਮਹਿੰਗਾਈ ਰੇਟ ਵਿੱਚ ਫਿਰ ਵੀ ਗਿਰਾਵਟ ਵੇਖੀ ਗਈ, ਜਿਸ ਨਾਲ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ (RBA) ਵੱਲੋਂ ਫਰਵਰੀ ਦੇ ਸ਼ੁਰੂ ਵਿੱਚ ਵਿਆਜ ਰੇਟ ਵਿੱਚ ਕਟੌਤੀ ਕਰਨ ਦੀਆਂ ਸੰਭਾਵਨਾਵਾਂ ਵਧੀਆਂ ਹਨ।

ਮੁੱਖ ਮਹਿੰਗਾਈ ਰੇਟ ਅਕਤੂਬਰ ’ਚ 3.5 ਫੀਸਦੀ ਤੋਂ ਘਟ ਕੇ ਨਵੰਬਰ ’ਚ 3.2 ਫੀਸਦੀ ਰਹਿ ਗਿਆ। ਕਿਰਾਏ ਦੀਆਂ ਕੀਮਤਾਂ ਵਿੱਚ 6.6٪ ਦਾ ਵਾਧਾ ਹੋਇਆ, ਜਦੋਂ ਕਿ ਰਿਹਾਇਸ਼ੀ ਕੀਮਤਾਂ ਵਿੱਚ 2.8٪ ਤੱਕ ਦੀ ਗਿਰਾਵਟ ਵੇਖੀ ਗਈ।

Bendigo Bank ਦੇ ਮੁੱਖ ਅਰਥਸ਼ਾਸਤਰੀ David Robertson ਦਾ ਮੰਨਣਾ ਹੈ ਕਿ ਹਾਲਾਂਕਿ ਅੰਕੜੇ ਕਰਜ਼ ਲੈਣ ਵਾਲਿਆਂ ਲਈ ਉਤਸ਼ਾਹਜਨਕ ਹਨ, ਪਰ ਫਰਵਰੀ ਵਿਚ ਵਿਆਜ ਰੇਟ ’ਚ ਕਟੌਤੀ ਲਈ ਮਹਿੰਗਾਈ ਰੇਟ ’ਚ ਹੋਰ ਗਿਰਾਵਟ ਦੀ ਜ਼ਰੂਰਤ ਹੈ। RBA ਵੱਲੋਂ 2025 ਵਿੱਚ ਵਿਆਜ ਦਰਾਂ ਵਿੱਚ ਤਿੰਨ ਵਾਰ ਕਟੌਤੀ ਕੀਤੇ ਜਾਣ ਦੀ ਉਮੀਦ ਹੈ, ਜਿਸ ਵਿੱਚ ਪਹਿਲੀ ਕਟੌਤੀ ਮਈ ਵਿੱਚ ਹੋਣ ਦੀ ਸੰਭਾਵਨਾ ਹੈ।

Share This Article