ਦੁਨੀਆ ਦਾ ਸਭ ਤੋਂ ਵੱਡਾ YouTube ਸਟਾਰ ਆਸਟ੍ਰੇਲੀਆ ’ਚ, ਸਿਡਨੀ ’ਚ ਅੱਜ ਕਰੇਗਾ 10 ਕਾਰਾਂ ਦਾ Giveaway

cbadmin
By
cbadmin
1 Min Read

ਮੈਲਬਰਨ : ਦੁਨੀਆ ਦਾ ਸਭ ਤੋਂ ਵੱਡਾ YouTube ਸਟਾਰ ਅੱਜ ਸਿਡਨੀ ਓਪੇਰਾ ਹਾਊਸ ਦੇ ਸਾਹਮਣੇ 10 ਨਵੀਆਂ ਕਾਰਾਂ ਦਾ Giveaway ਕਰੇਗਾ, ਜਿਸ ਦੀਆਂ ਟਿਕਟਾਂ ਅੱਜ ਸਵੇਰੇ ਤੋਂ ਮਿਲਣੀਆਂ ਸ਼ੁਰੂ ਹਨ। MrBeast ਨੇ ਪ੍ਰਸ਼ੰਸਕਾਂ ਨੂੰ ਅੱਜ ਦੁਪਹਿਰ 2 ਵਜੇ ਤੋਂ ਸ਼ਾਮ 4 ਵਜੇ ਤੱਕ ਓਪੇਰਾ ਹਾਊਸ ਫੋਰਕੋਰਟ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।

MrBeast ਦਾ ਅਸਲ ਨਾਂ ਜਿੰਮੀ ਡੋਨਾਲਡਸਨ ਜੋ ਇੱਕ 26 ਸਾਲ ਦਾ ਅਮਰੀਕੀ YouTube ਕਰੀਏਟਰ, ਐਂਟਰਪ੍ਰੀਨਿਊਰ ਅਤੇ ਦਾਨ-ਪੁੰਨ ਕਰਨ ਲਈ ਮਸ਼ਹੂਰ ਸ਼ਖ਼ਸੀਅਤ ਹੈ। ਇਸ ਦੇ ਨਾਲ ਹੀ ਡੋਨਾਲਡਸਨ ਚਾਕਲੇਟ ਸਨੈਕ ਬ੍ਰਾਂਡ ਕੰਪਨੀ Feastables ਦਾ ਸੰਸਥਾਪਕ ਵੀ ਹੈ। MrBeast ਆਸਟ੍ਰੇਲੀਆਈ ’ਚ ਆਪਣੇ ਇਸੇ ਚਾਕਲੇਟ ਦਾ ਪ੍ਰਚਾਰ ਕਰਨ ਲਈ ਹੈ। ਪੂਰੇ ਦੇਸ਼ ’ਚ ਕੋਈ ਇੱਕ ਨਵਾਂ Feastables ਚਾਕਲੇਟ ਬਾਰ ਖਰੀਦ ਕੇ ਵੇਲੇ ਕਾਰ ਜਿੱਤਣ ਦੇ ਮੁਕਾਬਲੇ ’ਚ ਹਿੱਸਾ ਲੈ ਸਕਦਾ ਹੈ। ਆਪਣੇ ਇੱਕ ਵੀਡੀਓ ’ਚ MrBeast ਨੇ ਪ੍ਰਸ਼ੰਸਕਾਂ ਨੂੰ ਕਿਹਾ, “ਮੈਂ ਹਾਲ ਹੀ ਵਿੱਚ ਆਸਟ੍ਰੇਲੀਆ ਵਿੱਚ ਫੀਸਟੇਬਲਜ਼ ਲਾਂਚ ਕੀਤਾ ਹੈ। ਜਸ਼ਨ ਮਨਾਉਣ ਲਈ, ਅਸੀਂ ਲੋਕਾਂ ਨੂੰ ਇੱਕ ਲੈਂਬੋਰਗਿਨੀ ਅਤੇ ਨੌਂ ਹੋਰ ਕਾਰਾਂ ਜਿੱਤਣ ਦਾ ਮੌਕਾ ਦੇਣ ਜਾ ਰਹੇ ਹਾਂ ਜੋ Feastables ਖਰੀਣਗੇ। ਗੁੱਡ ਲੱਕ ਆਸਟ੍ਰੇਲੀਆ।’’

TAGGED:
Share This Article