ਡਿਪਰੈਸ਼ਨ ਦੇ ਇਲਾਜ ਲਈ ਨੱਕ ਦੀ ਸਪਰੇਅ ਵੀ ਹੁਣ PBS ’ਚ ਸ਼ਾਮਲ, ਹਜ਼ਾਰਾਂ ਆਸਟ੍ਰੇਲੀਅਨਾਂ ਨੂੰ ਹੋਵੇਗਾ ਫ਼ਾਇਦਾ

cbadmin
By
cbadmin
1 Min Read

ਮੈਲਬਰਨ : ਇਲਾਜ-ਪ੍ਰਤੀਰੋਧਕ ਡਿਪਰੈਸ਼ਨ ਦੀ ਬਿਮਾਰੀ ਲਈ ਇੱਕ ਬੁਨਿਆਦੀ ਨੱਕ ਦੀ ਸਪਰੇਅ, Esketamine (Spravato), ਨੂੰ ਆਸਟ੍ਰੇਲੀਆ ਦੀ ਫਾਰਮਾਸਿਊਟੀਕਲ ਬੈਨੀਫਿਟਸ ਸਕੀਮ (PBS) ਵਿੱਚ ਸੂਚੀਬੱਧ ਕੀਤਾ ਜਾਵੇਗਾ, ਜਿਸ ਨਾਲ ਇਸ ਦੀ ਲਾਗਤ ਵਿੱਚ ਕਾਫ਼ ਕਮੀ ਆਵੇਗੀ। 30 ਸਾਲਾਂ ਵਿੱਚ ਸਬਸਿਡੀ ਪ੍ਰਾਪਤ ਕਰਨ ਵਾਲੀ ਪਹਿਲੀ ਨਵੀਂ ਡਿਪਰੈਸ਼ਨ ਦੀ ਇਸ ਦਵਾਈ ਨਾਲ ਲਗਭਗ 30,000 ਆਸਟ੍ਰੇਲੀਆਈ ਲੋਕਾਂ ਨੂੰ ਉਮੀਦ ਦੀ ਕਿਰਨ ਮਿਲੀ ਹੈ। ਮਰੀਜ਼ ਇਸ ਦਵਾਈ ਨਾਲ ਨਿਗਰਾਨੀ ਅਧੀਨ ਹੋ ਕੇ ਇਲਾਜ ਕਰਵਾਉਂਦੇ ਹਨ ਅਤੇ ਹੌਲੀ-ਹੌਲੀ ਦਵਾਈ ਨੂੰ ਘਟਾਉਂਦੇ ਹਨ। PBS ’ਚ ਲਿਸਟਿੰਗ ਨਾਲ ਰਿਆਇਤੀ ਕਾਰਡ ਧਾਰਕਾਂ ਲਈ ਲਾਗਤ ਨੂੰ ਪ੍ਰਤੀ ਹਫਤੇ 800 ਡਾਲਰ ਤੋਂ ਘਟਾ ਕੇ 7.70 ਅਤੇ ਹੋਰਾਂ ਲਈ 31.60 ਡਾਲਰ ਕਰ ਦਿੱਤਾ ਗਿਆ ਹੈ, ਹਾਲਾਂਕਿ ਦਵਾਈ ਲੈਣ ਲਈ ਕਲੀਨਿਕ ’ਚ ਜਾਣਾ ਦਾ ਖ਼ਰਚਾ ਅਲੱਗ ਹੋਵੇਗਾ।

TAGGED:
Share This Article