ਗ਼ਜ਼ਾ ’ਚ ਫਸੇ ਆਸਟ੍ਰੇਲੀਅਨਾਂ ਨੂੰ ਸਰਕਾਰ ਦੀ ਸਲਾਹ, ‘ਸੁਰੱਖਿਅਤ ਹੋ ਤਾਂ ਤੁਰੰਤ ਰਫ਼ਾਹ ਬਾਰਡਰ ਵਲ ਵਧੋ’

cbadmin
By
cbadmin
1 Min Read

ਮੈਲਬਰਨ: ਗ਼ਜ਼ਾ ਵਿੱਚ ਫਸੇ ਆਸਟ੍ਰੇਲੀਅਨਾਂ ਨੂੰ ਉਮੀਦ ਦੀ ਕਿਰਨ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਮਿਸਰ ਦੇ ਰਫਾਹ ਬਾਰਡਰ ਕ੍ਰਾਸਿੰਗ ਵਲ ਵਧਣ ਲਈ ਕਿਹਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਲਗਭਗ 20 ਆਸਟ੍ਰੇਲੀਅਨ ਗ਼ਜ਼ਾ ਵਿੱਚ ਫਸੇ ਹੋਏ ਹਨ। ਪਰ ਇਹ ਗਿਣਤੀ ਨਿਸ਼ਚਤ ਨਹੀਂ ਹੈ, ਮਾੜੇ ਇੰਟਰਨੈਟ ਅਤੇ ਕੁਨੈਕਟੀਵਿਟੀ ਕਾਰਨ ਇਹ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ’ਚ ਰੁਕਾਵਟ ਪੈ ਰਹੀ ਹੈ ਕਿ ਅਸਲ ’ਚ ਕਿੰਨੇ ਕੁ ਆਸਟ੍ਰੇਲੀਅਨ ਗ਼ਜ਼ਾ ’ਚ ਹਨ।

ਵਿਦੇਸ਼ ਮਾਮਲਿਆਂ ਵਿਭਾਗ ਦੇ ਸੰਦੇਸ਼ ਵਿੱਚ ਕਿਹਾ ਗਿਆ ਹੈ, ‘‘ਸਥਿਤੀ ਪਲ-ਪਲ ਬਦਲ ਰਹੀ ਹੈ ਅਤੇ ਅਣਕਿਆਸੀ ਹੈ ਪਰ ਜੇਕਰ ਤੁਸੀਂ ਸੁਰੱਖਿਅਤ ਮਹਿਸੂਸ ਕਰ ਰਹੇ ਹੋ ਤਾਂ ਅਸੀਂ ਤੁਹਾਨੂੰ ਹੁਣੇ ਰਫਾਹ ਕਰਾਸਿੰਗ ਖੇਤਰ ਵਿੱਚ ਤੇਜ਼ੀ ਨਾਲ ਜਾਣ ਲਈ ਉਤਸ਼ਾਹਿਤ ਕਰਦੇ ਹਾਂ। ਸਾਨੂੰ ਨਹੀਂ ਪਤਾ ਕਿ ਤੁਹਾਡੇ ਲਈ ਗ਼ਜ਼ਾ ਛੱਡਣ ਦਾ ਇੱਕ ਹੋਰ ਮੌਕਾ ਕਦੋਂ ਹੋਵੇਗਾ ਜਾਂ ਕ੍ਰਾਸਿੰਗ ਕਿੰਨੀ ਦੇਰ ਤੱਕ ਖੁੱਲ੍ਹੀ ਰਹੇਗੀ।’’

ਸੰਦੇਸ਼ ਵਿੱਚ ਕਿਹਾ ਗਿਆ ਹੈ, ‘‘ਆਪਣੇ ਜਾਣ ਵਿੱਚ ਇਸ ਕਾਰਨ ਦੇਰੀ ਨਾ ਕਰੋ ਕਿ ਮਿਸਰ ਸਰਹੱਦ ਪਾਰ ਕਰਨ ਤੋਂ ਬਾਅਦ ਤੁਹਾਨੂੰ ਹਾਲਾਤ ਅਨਿਸ਼ਚਿਤ ਲਗ ਰਹੇ ਹਨ। ਆਸਟਰੇਲੀਅਨ ਸਰਕਾਰ ਮਿਸਰ ਵਿੱਚ ਤੁਹਾਡੇ ਲਈ ਉਪਲਬਧ ਸਹਾਇਤਾ ਬਾਰੇ ਤੁਹਾਨੂੰ ਵੇਰਵੇ ਪ੍ਰਦਾਨ ਕਰੇਗੀ।’’

Share This Article
Leave a Comment

Leave a Reply

Your email address will not be published. Required fields are marked *