ਕੁੱਤੇ ਨੇ ਬੱਚਾ ਕੀਤਾ ਗੰਭੀਰ ਜ਼ਖਮੀ – ਹੈਲੀਕਾਪਰਟਰ ਰਾਹੀਂ ਮੈਲਬਰਨ ਹਸਪਤਾਲ ਲਿਆਂਦਾ

cbadmin
By
cbadmin
1 Min Read

ਮੈਲਬਰਨ : ਪੰਜਾਬੀ ਕਲਾਊਡ ਟੀਮ

-ਰਿਜਨਲ ਸਿਟੀ ਬਾਲਾਰਟ ਵਿੱਚ ਕੁੱਤੇ ਨੇ ਛੋਟੇ ਜਿਹੇ ਬੱਚੇ (ਟੌਡਲਰ) ਨੂੰ ਗੰਭੀਰ ਰੂਪ `ਚ ਜ਼ਖਮੀ ਕਰ ਦਿੱਤਾ। ਜਿਸ ਨੂੰ ਬਾਅਦ `ਚ ਹੈਲੀਕਾਪਟਰ ਰਾਹੀਂ ਮੈਲਬਰਨ ਦੇ ‘ਰਾਇਲ ਚਿਲਡਰਨਜ ਹੌਸਪੀਟਲ’ (Royal Children Hospital) ਵਿੱਚ ਲਿਆਂਦਾ ਗਿਆ। ਜਿੱਥੇ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਵਿੰਟਰ ਵੈਲੀ `ਚ ਸੋਮਵਾਰ ਨੂੰ ਸ਼ਾਮ ਚਾਰ ਕੁ ਵਜੇ ਵਾਪਰੀ। ਮੌਕੇ `ਤੇ ਪੁਲੀਸ ਅਤੇ ਕੌਂਸਲ ਅਧਿਕਾਰੀਆਂ ਨੂੰ ਬੁਲਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਕੁੱਤਾ ਕਿਸੇ ਗੁਆਂਢੀ ਦੇ ਘਰੋਂ ਆਇਆ ਸੀ। ਲੋਕਲ ਕੌਂਸਲ ਨੇ ਘਟਨਾ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।

Share This Article
Leave a Comment

Leave a Reply

Your email address will not be published. Required fields are marked *