ਕਾਮਰੇਡ ਹੁਕਮ ਚੰਦ ਜਿੰਦਲ ਨੂੰ ਇਨਕਲਾਬੀ ਵਿਦਾਇਗੀ

cbadmin
By
cbadmin
2 Min Read

ਬਠਿੰਡਾ: ਸੀਪੀਆਈ ਦੇ ਪੁਰਾਣੇ ਸਮਰਪਿਤ ਆਗੂ ਅਤੇ ਟਰੇਡ ਯੂਨੀਅਨਿਸਟ ਕਾਮਰੇਡ ਹੁਕਮ ਚੰਦ ਜਿੰਦਲ ਦੀ 19 ਜਨਵਰੀ ਨੂੰ ਪਟਿਆਲਾ ਵਿਖੇ ਮੌਤ ਹੋ ਗਈ ਸੀ। ਜੋ ਇੱਕ ਐਕਸੀਡੈਂਟ ਕਾਰਨ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਇਸ ਦੌਰਾਨ ਉਹਨਾਂ ਦੇ ਪਰਿਵਾਰ ਪਤਨੀ ਸੰਤੋਸ਼ ਰਾਣੀ, ਬੇਟਾ ਡਾ ਸੁਮੀਤ ਸ਼ੰਮੀ, ਨੂੰਹ ਸ਼ਵੇਤਾ,ਬੇਟੀਆਂ ਨਵਨੀਤ ਨੀਤੂ ਤੇ ਅਪਨੀਤ ਅੱਪੂ ਨੇ ਅਣਥੱਕ ਸੇਵਾ ਕੀਤੀ। ਉਹਨਾਂ ਦੀ ਮ੍ਰਿਤਕ ਦੇਹ ਨੂੰ ਬਠਿੰਡਾ ਵਿਖੇ ਸਪੁਰਦੇ ਖਾਕ ਕਰ ਦਿੱਤਾ ਗਿਆ।

ਇਸ ਸਮੇਂ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਕਾਮਰੇਡ ਜਗਰੂਪ, ਕਾਮਰੇਡ ਹਰਦੇਵ ਅਰਸ਼ੀ, ਕਾਮਰੇਡ ਨਰਿੰਦਰ ਸੋਹਲ, ਵਿਦਿਆਰਥੀ ਆਗੂ ਰਮਨ ਧਰਮੂ ਵਾਲਾ, ਸੁਖਵਿੰਦਰ ਮਲੋਟ, ਕਾਮਰੇਡ ਜਗਜੀਤ ਜੋਗਾ,ਕਾਮਰੇਡ ਬੀਰਬਲ ਅਤੇ ਕਾਮਰੇਡ ਜਰਨੈਲ ਸਿੰਘ ਆਦਿ ਆਗੂਆਂ ਨੇ ਉਹਨਾਂ ਦੀ ਮ੍ਰਿਤਕ ਦੇਹ ‘ਤੇ ਲਾਲ ਝੰਡਾ ਪਾ ਕੇ ਸਾਥੀ ਨੂੰ ਅੰਤਿਮ ਵਿਦਾਇਗੀ ਦਿੱਤੀ। ਆਗੂਆਂ ਨੇ ਕਿਹਾ ਕਿ ਕਾਮਰੇਡ ਹੁਕਮ ਚੰਦ ਜਿੰਦਲ ਨੇ ਹਮੇਸ਼ਾ ਲੋਕ ਸੰਘਰਸ਼ਾਂ ਵਿੱਚ ਵਿਸ਼ਵਾਸ ਰੱਖਿਆ ਅਤੇ ਕਈ ਸੰਘਰਸ਼ਾਂ ਵਿੱਚ ਸ਼ਾਮਿਲ ਹੋਏ। ਉਹਨਾਂ ਆਪਣੇ ਬੱਚਿਆਂ ਨੂੰ ਵੀ ਸੰਘਰਸ਼ ਵੱਲ ਤੋਰਿਆ। ਇਸੇ ਬਦੋਲਤ ਉਹਨਾਂ ਦਾ ਬੇਟਾ ਸੁਮੀਤ ਸ਼ੰਮੀ ਏ ਆਈ ਐਸ ਐਫ਼ ਦਾ ਸੂਬਾ ਪ੍ਰਧਾਨ ਵੀ ਰਿਹਾ। ਅੱਜ ਕੱਲ ਉਹ ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀਜ਼ ਇੰਪਲਾਈਜ਼ ਐਸੋਸੀਏਸ਼ਨ ਦਾ ਪ੍ਰਧਾਨ ਹੈ।

ਕਾਮਰੇਡ ਹੁਕਮ ਚੰਦ ਨੇ ਪੁਸਤਕ ਸੱਭਿਆਚਾਰ ਨੂੰ ਲੋਕਾਂ ਵਿੱਚ ਲਿਜਾਣ ਦਾ ਬੀੜਾ ਵੀ ਚੁੱਕਿਆ ਸੀ, ਜਿਸ ਕਾਰਜ ਨੂੰ ਉਹਨਾਂ ਦਾ ਸਪੁੱਤਰ ਡਾ ਸ਼ੰਮੀ ਅੱਗੇ ਲਿਜਾਣ ਦਾ ਕੰਮ ਕਰ ਰਿਹਾ। ਉਹ ਪੰਜਾਬੀ ਰਸਾਲੇ ‘ਤਾਸਮਨ’ ਦਾ ਸਹਾਇਕ ਸੰਪਾਦਕ ਵੀ ਹੈ ਤੇ ਸਮਾਜਿਕ ,ਸਾਹਿਤਿਕ ਸਰਗਰਮੀਆਂ ‘ਚ ਵੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਸ ਦੁੱਖ ਦੀ ਘੜੀ ਮੌਕੇ ਲੇਖਕ ਰਣਬੀਰ ਰਾਣਾ ,ਸਤਪਾਲ ਭੀਖੀ ,ਦੀਪਕ ਧਲੇਵਾਂ, ਨਰਿੰਦਰਪਾਲ ਕੌਰ ਕਹਾਣੀਕਾਰ ਆਗਾਜ਼ਬੀਰ, ਕੰਵਲਜੀਤ ਸਿੰਘ ਸਿੱਧੂ, ਨਵਦੀਪ ਗਿੱਦੜਬਾਹਾ, ਵਿਕਾਸ ਕੌਸ਼ਲ, ਪ੍ਰੋ. ਹਰਮਨਪ੍ਰੀਤ ਸਿੰਘ, ਪ੍ਰੋ. ਲਖਵਿੰਦਰ ਸ਼ਰਮਾ, ਪ੍ਰੋ. ਰਿਤੂਪਰਨ ਕੌਸ਼ਲ, ਗੁਰਬਾਜ ਸੇਖੂਵਾਸ ਆਦਿ ਸ਼ਾਮਿਲ ਸਨ। ਪਰਿਵਾਰ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਕਾਮਰੇਡ ਹੁਕਮ ਚੰਦ ਜਿੰਦਲ ਦਾ ਸ਼ਰਧਾਂਜਲੀ ਸਮਾਗਮ ਮਿਤੀ 28 ਜਨਵਰੀ 2024 ਨੂੰ 12 ਵਜੇ ਵੈਸ਼ਨੂੰ ਮਾਤਾ ਮੰਦਿਰ,ਪਟੇਲ ਨਗਰ ਬਠਿੰਡਾ ਵਿਖੇ ਕੀਤਾ ਜਾਵੇਗਾ।

Share This Article
Leave a Comment

Leave a Reply

Your email address will not be published. Required fields are marked *