ਇੰਗਲੈਂਡ ਦੇ Southport ’ਚ ਬੱਚਿਆਂ ’ਤੇ ਚਾਕੂ ਨਾਲ ਹਮਲਾ, ਦੋ ਦੀ ਮੌਤ, 9 ਹੋਰ ਜ਼ਖ਼ਮੀ

cbadmin
By
cbadmin
1 Min Read

ਮੈਲਬਰਨ : ਇੰਗਲੈਂਡ ਦੇ Southport ਵਿਖੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਲਈ ਚਲ ਰਹੀ ਡਾਂਸ ਅਤੇ ਯੋਗਾ ਕਲਾਸ ’ਚ ਇੱਕ ਨਾਬਾਲਗ ਨੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ’ਚ ਦੋ ਬੱਚਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ 9 ਹੋਰ ਜ਼ਖਮੀ ਹੋ ਗਏ। ਜ਼ਖ਼ਮੀਆਂ ’ਚੋਂ 6 ਦੀ ਹਾਲ ਗੰਭੀਰ ਦੱਸੀ ਜਾ ਰਹੀ ਹੈ।

ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ ਸ਼ੱਕ ਵਿੱਚ ਇੱਕ 17 ਸਾਲ ਦੇ ਮੁੰਡੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਦੋ ਬਾਲਗ ਵੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਚਸ਼ਮਦੀਦਾਂ ਨੇ ਇਸ ਘਟਨਾ ਨੂੰ ‘ਭਿਆਨਕ’ ਅਤੇ ‘ਕਿਸੇ ਡਰਾਉਣੀ ਫਿਲਮ ਦੇ ਦ੍ਰਿਸ਼ ਵਾਂਗ’ ਦੱਸਿਆ ਹੈ।

ਜਾਂਚ ਜਾਰੀ ਹੈ, ਪਰ ਪੁਲਿਸ ਨੇ ਕਿਹਾ ਹੈ ਕਿ ਇਸ ਨੂੰ ਅੱਤਵਾਦ ਨਾਲ ਸਬੰਧਤ ਨਹੀਂ ਮੰਨਿਆ ਜਾ ਰਿਹਾ ਹੈ। ਸਥਾਨਕ ਵਸਨੀਕਾਂ, ਕਿੰਗ ਚਾਰਲਸ ਅਤੇ ਪ੍ਰਿੰਸ ਵਿਲੀਅਮ ਅਤੇ ਰਾਜਕੁਮਾਰੀ ਕੈਥਰੀਨ ਵੱਲੋਂ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ।

Share This Article