ਇੰਗਲੈਂਡ ਦੇ ਬੈਂਕ ’ਚ ਗੁਰਵਿੰਦਰ ਸਿੰਘ ਜੌਹਲ ਦਾ ਕਤਲ

cbadmin
By
cbadmin
1 Min Read

ਮੈਲਬਰਨ : ਇੰਗਲੈਂਡ ਦੇ ਸ਼ਹਿਰ ਡਰਬੀ ’ਚ ਪੰਜਾਬੀ ਮੂਲ ਦੇ ਗੁਰਵਿੰਦਰ ਸਿੰਘ ਜੌਹਲ ਦਾ 6 ਮਈ ਨੂੰ ਚਾਕੂ ਮਾਰ ਕੇ ਕਤਲ ਕਰ ਦਿਤਾ ਗਿਆ। ਪੇਸ਼ੇ ਵੱਜੋਂ ਕਾਰੋਬਾਰੀ ਜੌਹਲ ’ਤੇ, ਡਰਬੀ ਸਿਟੀ ਸੈਂਟਰ ਵਿਚ ਸਥਿਤ Lloyds ਬੈਂਕ ’ਚ 47 ਸਾਲ ਦੇ ਸੋਮਾਲੀਆਈ ਮੂਲ ਦੇ Haybe Cabdiraxmaan Nur ਨੇ ਹਮਲਾ ਕੀਤਾ ਸੀ। Nur ਨੂੰ ਵੀਰਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਉਸ ’ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ।

ਜੌਹਲ 37 ਸਾਲ ਦਾ ਸੀ ਅਤੇ ਪਿੱਛੇ ਜਿਹੇ ਹੀ ਪੰਜਾਬ ’ਚ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਪਰਤਿਆ ਸੀ। ਜੌਹਲ ਦਾ Shelton Lock ’ਚ ਆਪਣਾ Chickens Bar and Grill ਸੀ ਅਤੇ ਉਹ ਇਲਾਕੇ ’ਚ ਸਨਮਾਨਿਤ ਸ਼ਖ਼ਸੀਅਤ ਸੀ। ਜੌਹਲ ਨੂੰ ਉਸ ਬੈਂਕ ਬਾਹਰ ਲੋਕਾਂ ਨੇ ਫੁੱਲ ਰੱਖ ਕੇ ਸ਼ਰਧਾਂਜਲੀ ਦਿਤੀ ਜਿੱਥੇ ਉਸ ਦਾ ਕਤਲ ਹੋ ਗਿਆ ਸੀ।

Share This Article