ਇਹ ਸਿਲਸਿਲਾ ਨਹੀਂ ਰੁਕ ਰਿਹਾ! ਵਿਕਟੋਰੀਆ ਦੇ ਬੀਚ ’ਤੇ ਡੁੱਬਣ ਕਾਰਨ ਇਕ ਹੋਰ ਮੌਤ

cbadmin
By
cbadmin
1 Min Read

ਮੈਲਬਰਨ: ਵਿਕਟੋਰੀਆ ਦੇ ਪ੍ਰਸਿੱਧ ਬੀਚ ‘ਤੇ ਅੱਜ ਸਵੇਰੇ ਪਾਣੀ ਤੋਂ ਕੱਢੇ ਜਾਣ ਤੋਂ ਬਾਅਦ ਇਕ ਵਿਅਕਤੀ ਦੀ ਮੌਤ ਹੋ ਗਈ। ਸਵੇਰੇ ਕਰੀਬ 10:15 ਵਜੇ ਟੋਰਕੁਏ ਬੀਚ ‘ਤੇ ਇਕ ਵਿਅਕਤੀ ਦੀ ਬੇਹੋਸ਼ੀ ਦੀ ਹਾਲਤ ਵਿਚ ਹੋਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਸੱਦਿਆ ਗਿਆ ਸੀ। ਲੋਕਾਂ ਨੇ ਉਸ ਵਿਅਕਤੀ ‘ਤੇ CPR ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਵਿਕਟੋਰੀਆ ਪੁਲਿਸ ਨੇ ਕਿਹਾ ਕਿ ਮੌਤ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ ਹੈ। ਵਿਅਕਤੀ ਦੀ ਅਜੇ ਰਸਮੀ ਤੌਰ ‘ਤੇ ਪਛਾਣ ਨਹੀਂ ਹੋ ਸਕੀ ਹੈ ਅਤੇ ਪੁਲਿਸ ਕੋਰੋਨਰ ਲਈ ਰਿਪੋਰਟ ਤਿਆਰ ਕਰ ਰਹੀ ਹੈ। ਉਸ ਦੀ ਮੌਤ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਵਿਕਟੋਰੀਆ ਵਿਚ ਪਿਛਲੀਆਂ ਗਰਮੀਆਂ ਵਿਚ ਡੁੱਬਣ ਕਾਰਨ ਘੱਟੋ ਘੱਟ 27 ਲੋਕਾਂ ਦੀ ਮੌਤ ਹੋ ਗਈ ਸੀ।

Share This Article
Leave a Comment

Leave a Reply

Your email address will not be published. Required fields are marked *