ਆਸਟ੍ਰੇਲੀਆ ਦੇ NSW ’ਚ ਏਕਮ ਸਾਹਨੀ ਦਾ ਗੋਲੀ ਮਾਰ ਕੇ ਕਤਲ

cbadmin
By
cbadmin
1 Min Read

ਮੈਲਬਰਨ : ਆਸਟ੍ਰੇਲੀਆ ਦੇ NSW ਸਟੇਟ ’ਚ ਪੰਜਾਬੀ ਮੂਲ ਦੇ ਏਕਮ ਸਾਹਨੀ ਦਾ ਬੁੱਧਵਾਰ ਰਾਤ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਕਾਰਨਾਂ ਦੀ ਜਾਂਚ ਕਰ ਰਹੀ ਹੈ ਪਰ ਚਸ਼ਮਦੀਦਾਂ ਦਾ ਕਹਿਣਾ ਹੈ ਕਿ Newcastle ਦੇ ਰਹਿਣ ਵਾਲੇ ਏਕਮ ਦਾ ਰਾਤ 11:40 ਵਜੇ Bar Beach ਦੇ ਕਾਰਪਾਰਕ ’ਚ ਇੱਕ ਸਮੂਹ ਨਾਲ ਝਗੜਾ ਹੋਇਆ ਸੀ, ਫਿਰ ਕੁੱਝ ਦੇਰ ਬਾਅਦ ਇਕਦਮ ਇਕ ਚਿੱਟੇ ਰੰਗ ਦੀ ਵੋਲਵੋ SUV ਆਈ ਅਤੇ ਉਸ ’ਚੋਂ ਨਿਕਲੇ ਰਾਈਫਲ ਨਾਲ ਲੈਸ ਇਕ ਵਿਅਕਤੀ ਨੇ ਕਥਿਤ ਤੌਰ ’ਤੇ ਬਾਹਰ ਨਿਕਲ ਕੇ ਏਕਮ ’ਤੇ ਗੋਲੀਆਂ ਚਲਾਈਆਂ ਅਤੇ ਉਹ ਫਰਾਰ ਹੋ ਗਿਆ। ਪੈਰਾਮੈਡਿਕਸ ਨੇ 18 ਸਾਲ ਦੇ ਏਕਮ ਦਾ ਇਲਾਜ ਕੀਤਾ ਪਰ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

NSW ਪੁਲਿਸ ਦੇ ਕਾਰਜਕਾਰੀ ਸੁਪਰਡੈਂਟ Steve Benson ਨੇ ਕਿਹਾ ਕਿ ਜਾਂਚ ਅਜੇ ਸ਼ੁਰੂਆਤੀ ਪੜਾਅ ’ਤੇ ਹੈ। ਉਨ੍ਹਾਂ ਨੇ ਕਿਹਾ ਕਿ ਕਤਲ ਦਾ ਝਗੜੇ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਗੋਲੀਬਾਰੀ ਵਿੱਚ ਕਥਿਤ ਤੌਰ ’ਤੇ ਵਰਤੀ ਗਈ ਚਿੱਟੀ ਵੋਲਵੋ ਚੋਰੀ ਦੀ ਸੀ। ਬਾਅਦ ਵਿੱਚ ਇਹ Tingira Heights ਦੇ ਕਾਰਪਾਰਕ ਤੋਂ ਲਗਭਗ 20 ਮਿੰਟ ਦੀ ਦੂਰੀ ’ਤੇ ਸੜੀ ਹੋਈ ਮਿਲੀ। ਪੁਲਿਸ ਫੋਰੈਂਸਿਕ ਮਾਹਰ ਗੱਡੀ ਦੀ ਜਾਂਚ ਜਾਰੀ ਰੱਖ ਰਹੇ ਹਨ। ਨੌਜਵਾਨ ਮੁੰਡੇ ਦੇ ਕਤਲ ਮਗਰੋਂ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

Share This Article