ਆਸਟ੍ਰੇਲੀਆ ਦੇ ਵੀਜ਼ਾ ‘ਚ 1 ਜੁਲਾਈ ਤੋਂ ਹੋਣ ਜਾ ਰਹੀਆਂ ਵੱਡੀਆਂ ਤਬਦੀਲੀਆਂ, ਜਾਣੋ ਪੂਰਾ ਵੇਰਵਾ

cbadmin
By
cbadmin
1 Min Read

ਮੈਲਬਰਨ : ਇਸ ਸਾਲ 1 ਜੁਲਾਈ ਤੋਂ, ਮਹੱਤਵਪੂਰਣ ਇਮੀਗ੍ਰੇਸ਼ਨ ਤਬਦੀਲੀਆਂ ਲਾਗੂ ਹੋਣ ਜਾ ਰਹੀਆਂ ਹਨ, ਜਿਸ ਵਿੱਚ ਸਕਿੱਲਡ ਮਾਈਗ੍ਰੇਸ਼ਨ ਵੀਜ਼ਾ, ਸਟੂਡੈਂਟ ਵੀਜ਼ਾ ਅਤੇ ਪਾਰਟਨਰ ਵੀਜ਼ਾ ਵਿੱਚ ਤਬਦੀਲੀਆਂ ਸ਼ਾਮਲ ਹਨ। ਇਹ ਤਬਦੀਲੀਆਂ ਸਿਰਫ਼ 1 ਜੁਲਾਈ ਤੋਂ ਬਾਅਦ ਅਪਲਾਈ ਕਰਨ ਵਾਲਿਆਂ ’ਤੇ ਹੀ ਲਾਗੂ ਹੋਣਗੀਆਂ :

ਸਕਿੱਲਡ ਵੀਜ਼ਾ ਆਮਦਨ ਦੀ ਹੱਦ 4.6% ਵਧੇਗੀ

  • ਕੋਰ ਸਕਿੱਲਸ ਆਮਦਨ ਹੱਦ 73,150 ਤੋਂ ਵਧ ਕੇ 76,515 ਡਾਲਰ ਹੋ ਜਾਵੇਗੀ
  • ਸਪੈਸ਼ਲਿਸਟ ਸਕਿੱਲਸ ਆਮਦਨ ਹੱਦ 135,000 ਤੋਂ 141,210 ਡਾਲਰ ਹੋ ਜਾਵੇਗੀ
  • ਟੈਂਪਰੇਰੀ ਸਕਿੱਲਡ ਮਾਈਗਰੇਸ਼ਨ ਦੀ ਆਮਦਨ ਹੱਦ ਸਬਕਲਾਸ 494 ਅਤੇ 187 ਲਈ 73,150 ਡਾਲਰ ਤੋਂ 76,515 ਡਾਲਰ ਹੋ ਜਾਵੇਗੀ

ਸਟੂਡੈਂਟ ਵੀਜ਼ਾ ਲਈ ਤਬਦੀਲੀਆਂ

  • 1 ਜੁਲਾਈ ਤੋਂ ਸਟੂਡੈਂਟ ਵੀਜ਼ਾ ਅਪਲਾਈ ਕਰਨ ਵਾਲਿਆਂ ਲਈ ਪਹਿਲਾਂ 24,505 ਡਾਲਰ ਤੋਂ ਬਜਾਏ ਹੁਣ 29,710 ਡਾਲਰ ਬੈਂਕ ਬੈਲੰਸ ਵਿਖਾਉਣਾ ਪਵੇਗਾ
  • ਬੈਚਲਰ ਡਿਗਰੀ ਸਟੂਡੈਂਟ ਹਰ ਹਫ਼ਤੇ 24 ਘੰਟਿਆਂ ਤਕ ਕੰਮ ਕਰ ਸਕਣਗੇ, ਜੋ ਪਹਿਲਾਂ 20 ਘੰਟੇ ਸੀ
  • ਪੋਸਟ ਗਰੈਜੁਏਟ ਸਟੂਡੈਂਟਸ ਲਈ ਕੰਮ ਕਰਨ ’ਤੇ ਕੋਈ ਪਾਬੰਦੀ ਨਹੀਂ ਹੋਵੇਗੀ

ਇਸ ਤੋਂ ਇਲਾਵਾ ਵੀਜ਼ਾ ਦੀ ਲਾਗਤ 1600 ਡਾਲਰ ਤੋਂ ਵਧ ਕੇ 2000 ਡਾਲਰ ਹੋ ਜਾਵੇਗੀ। ਸਿਟੀਜ਼ਨਸ਼ਿਪ ਐਪਲੀਕੇਸ਼ਨ ਫ਼ੀਸ 560 ਡਾਲਰ ਤੋਂ ਵਧ ਕੇ 575 ਡਾਲਰ ਹੋ ਜਾਵੇਗੀ। ਪਾਰਟਨਰ ਵੀਜ਼ਾ ਅਤੇ ਫ਼ੈਮਿਲੀ ਰੀਯੂਨੀਅਨ ਵੀਜ਼ਾ ਦੀ ਫ਼ੀਸ ਵੀ ਵਧੇਗੀ।

Share This Article