ਆਸਟ੍ਰੇਲੀਆ ’ਚ ਨਸ਼ਿਆਂ ਦੀ ਤਸਕਰੀ ਕਰਨ ਦੀ ਵੱਡੀ ਕੋਸ਼ਿਸ਼ ਨਾਕਾਮ, ਦਿੱਲੀ ਪੁਲਿਸ ਨੇ ਫੜੀ 900 ਕਰੋੜ ਰੁਪਏ ਦੀ ਕੋਕੀਨ

cbadmin
By
cbadmin
1 Min Read

ਮੈਲਬਰਨ : ਭਾਰਤ ਦੀ ਰਾਜਧਾਨੀ ਦਿੱਲੀ ’ਚੋਂ ਆਸਟ੍ਰੇਲੀਆ ’ਚ ਕੋਰੀਅਰ ਜ਼ਰੀਏ ਕੋਕੀਨ ਭੇਜਣ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਗਈ ਹੈ। ਭਾਰਤੀ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਤਸਕਰਾਂ ਵਿਰੁਧ ਵੱਡਾ ਆਪਰੇਸ਼ਨ ਚਲਾਉਂਦਿਆਂ ਕਰੀਬ 82.53 ਕਿੱਲੋ ਤੋਂ ਜ਼ਿਆਦਾ ਫ਼ਾਈਨ ਕੁਆਲਿਟੀ ਕੋਕੀਨ ਬਰਾਮਦ ਕੀਤੀ ਹੈ। ਜਾਂਚ ਏਜੰਸੀ ਅਨੁਸਾਰ ਕੌਮਾਂਤਰੀ ਬਾਜ਼ਾਰ ’ਚ ਇਸ ਦੀ ਕੀਮਤ ਕਰੀਬ 900 ਕਰੋੜ ਰੁਪਏ (ਲਗਭਗ 1.6 ਮਿਲੀਅਨ ਡਾਲਰ) ਹੈ ਅਤੇ ਇਹ ਨਾਂਗਲੋਈ ਅਤੇ ਜਨਕਪੁਰੀ ਇਲਾਕੇ ਤੋਂ ਕੁਰੀਅਰ ਕੰਪਨੀ ਦੇ ਦਫ਼ਤਰ ’ਚੋਂ ਫੜੀ ਗਈ।

ਡਰੱਗਸ ਨਾਲ ਲੋਕੇਸ਼ ਚੋਪੜਾ ਅਤੇ ਅਵਦੇਸ਼ ਯਾਦਵ ਨਾਮ ਦੇ ਦੋ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਗਿਰੋਹ ਦਾ ਮਾਸਟਰਮਾਈਂਡ ਦੁਬਈ ’ਚ ਬੈਠਾ ਹੋਇਆ ਹੈ, ਜੋ ਦਿੱਲੀ ’ਚ ਹਵਾਲਾ ਕਾਰੋਬਾਰੀ ਵੀ ਹੈ। ਏਜੰਸੀ ਸੂਤਰਾਂ ਅਨੁਸਾਰ ਪਹਿਲਾਂ ਇਹ ਡਰੱਗਜ਼ ਅਹਿਮਦਾਬਾਦ ਤੋਂ ਸੋਨੀਪਤ ਅਤੇ ਫਿਰ ਉਥੋਂ ਦਿੱਲੀ ਲਿਆਂਦੀ ਗਈ ਸੀ। ਜਾਂਚ ਏਜੰਸੀ ਦਾ ਦਾਅਵਾ ਹੈ ਕਿ ਕਿਸੇ ਨਸ਼ੀਲੇ ਪਦਾਰਥ ਦੀ ਜ਼ਮੀਨ ’ਤੇ ਬਰਾਮਦਗੀ ਦਾ ਇਹ ਭਾਰਤ ’ਚ ਹੁਣ ਤਕ ਦਾ ਸਭ ਤੋਂ ਵੱਡਾ ਕੇਸ ਹੈ। ਗਿਰੋਹ ਦੇ ਮਾਸਟਰ ਮਾਈਂਡ ਨੂੰ ਫੜਨ ਲਈ ਸਾਇਬਰ ਐਕਸਪਰਟ ਦੀ ਮਦਦ ਲਈ ਜਾ ਰਹੀ ਹੈ।

TAGGED:
Share This Article