ਆਸਟਰੇਲੀਆ `ਚ ਜਗਮੀਤ ਸਿੰਘ ਨੇ ਦੋਸ਼ ਕਬੂਲਿਆ – ਟਰੱਕ ਹੇਠਾਂ ਆਉਣ ਨਾਲ ਹੋਈ ਸੀ ਇੱਕ ਵਿਅਕਤੀ ਦੀ ਮੌਤ

cbadmin
By
cbadmin
1 Min Read

ਮੈਲਬਰਨ : ਪੰਜਾਬੀ ਕਲਾਊਡ ਟੀਮ

-ਆਸਟਰੇਲੀਆ ਦੇ ਸ਼ਹਿਰ ਐਡੀਲੇਡ ਵਿੱਚ ਇੱਕ ਪੰਜਾਬੀ ਨੌਜਵਾਨ ਜਗਮੀਤ ਸਿੰਘ  ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਉਸ `ਤੇ ਦੋਸ਼ ਲੱਗੇ ਸਨ ਕਿ 5 ਫ਼ਰਵਰੀ ਐਤਵਾਰ ਦੇਰ ਸ਼ਾਮ 9 ਕੁ ਵਜੇ ਮੇਲਰੋਜ਼ ਪਾਰਕ ਵਿੱਖੇ ਸਾਊਥ ਰੋਡ `ਤੇ ‘ਪੈਦਲ ਚੱਲਣ ਵਾਲੇ ਰਸਤੇ’ `ਤੇ ਇੱਕ 64 ਸਾਲ ਦੇ ਵਿਅਕਤੀ ਦੀ ਮੌਤ ਉਸਦੇ ਹੈਵੀ ਵਹੀਕਲ ਹੇਠਾਂ ਆਉਣ ਕਰਕੇ ਹੋਈ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਨੇ ਦੋਸ਼ ਲਾਇਆ ਸੀ ਇਹ ਘਟਨਾ 31 ਸਾਲਾ ਜਗਮੀਤ ਸਿੰਘ ਦੀ ਖ਼ਤਰਨਾਕ ਡਰਾਈਵਿੰਗ ਅਤੇ ਅਤੇ ਅਣਗਹਿਲੀ ਕਾਰਨ ਵਾਪਰੀ ਸੀ। ਇੱਕ ਵਿਅਕਤੀ ਦੀ ਮੌਤ ਪਿੱਛੋਂ ਜਗਮੀਤ ਸਿੰਘ ਨੂੰ ਅਗਲੇ ਦਿਨ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਨ੍ਹਾਂ ਦੋਸ਼ਾਂ ਨੂੰ ਜਗਮੀਤ ਸਿੰਘ ਨੇ ਮੰਨ ਲਿਆ ਹੈ ਕਿ ਖ਼ਤਰਨਾਕ ਡਰਾਈਵਿੰਗ ਕਾਰਨ ਕਿਸੇ ਵਿਅਕਤੀ ਦੀ ਮੌਤ ਹੋਈ ਸੀ। ਇਸਨੂੰ ਬੁੱਧਵਾਰ ਨੂੰ ਐਡੀਲੇਡ ਮਜਿਸਟ੍ਰੇਟ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ। ਨਵੰਬਰ ਵਿੱਚ ਦੁਬਾਰਾ ਡਿਸਟ੍ਰਿਕ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਸਜ਼ਾ ਸੁਣਾਈ ਜਾਵੇਗੀ।

ਚੀਫ਼ ਮਜਿਸਟ੍ਰੇਟ ਮੈਰੀ-ਲੂਈ ਹਰੀਬਲ ਅਨੁਸਾਰ ਜਗਮੀਤ ਨੇ ਬਹੁਤ ਬੇਧਿਆਨੀ ਨਾਲ ਡਰਾਈਵਿੰਗ ਕੀਤੀ ਸੀ।

Share This Article
Leave a Comment

Leave a Reply

Your email address will not be published. Required fields are marked *