ਬ੍ਰਿਸਬੇਨ ਵਾਸੀਆਂ ਨੂੰ ਹੋਵੇਗਾ 200 ਡਾਲਰ ਦਾ ਫਾਇਦਾ (Insinkerator Rebate in Brisbane)

ਬ੍ਰਿਸਬੇਨ : ਆਸਟ੍ਰੇਲੀਆ ਦੇ ਸਿਟੀ ਬ੍ਰਿਸਬੇਨ ਵਾਸੀਆਂ ਲਈ ਇਹ ਚੰਗੀ ਸੂਚਨਾ ਹੈ ਕਿ ਉਹ ਆਪਣੀ ਰਸੋਈ ਵਿੱਚ ਇੰਸਿੰਕਰੇਟਰ ਲਵਾਉਣ ਵਾਸਤੇ 200 ਡਾਲਰ ਦੀ ਰਿਬੇਟ ਅਪਲਾਈ ਕਰ ਸਕਣਗੇ।(Insinkerator Rebate in Brisbane) ਕੌਂਸਲ ਦਾ ਇਹ ਯਤਨ ਬ੍ਰਿਸਬੇਨ ਵਾਸੀਆਂ ਨੂੰ ਕੁੱਝ ਰਾਹਤ ਦੇਣ ਦਾ ਯਤਨ ਕਰੇਗਾ ਕਿਉਂਕਿ ਇਹ ਸਟੇਟ ਸਰਕਾਰ ਵੱਲੋਂ ਬਿਨ ਟੈਕਸ ਲੈਵੀ ਵਧਾਉਣ ਦੇ ਫ਼ੈਸਲੇ ਦਾ ਬੋਝ ਘੱਟ ਕਰਨ ਦੀ ਕੋਸਿ਼ਸ਼ ਕਰੇਗਾ।

ਮੇਅਰ ਐਡਰੇਨ ਸ਼ਰਿੰਨਰ ਨੇ ਨਵੰਬਰ `ਚ ਜ਼ੀਰੋ ਵੇਸਟ ਸਟਰੈਟੇਜੀ ਦਾ ਐਲਾਨ ਕੀਤਾ ਸੀ ਅਤੇ ਅੱਜ ਲਾਗੂ ਹੋਣ ਵਾਲਾ ਨਵਾਂ ਫ਼ੈਸਲਾ ਵੀ ਵੇਸਟ ਨੂੰ ਘਟਾਉਣ ਵੱਲ ਨਵਾਂ ਕਦਮ ਹੈ।
ਬ੍ਰਿਸਬੇਨ ਕੌਂਸਲ ਅੱਜ 1 ਜਨਵਰੀ ਤੋਂ ‘ਕੰਪੋਸਟ ਬਿਨਜ’ ਅਤੇ ‘ਵਰਮ ਫਾਰਮ’ `ਤੇ ਰਿਬੇਟ ਵੀ 70 ਡਾਲਰ ਤੋਂ ਵਧਾ ਕੇ 100 ਡਾਲਰ ਕਰਨ ਜਾ ਰਹੀ ਹੈ।